08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਤਾਜ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਅਜੀਤ ਡੈਸਕ 13-07-2026

ਮੁੰਬਈ, 12 ਜੁਲਾਈ (ਏਜੰਸੀ)- ਮੁੰਬਈ ਪੁਲਿਸ ਨੇ ਐਤਵਾਰ ਦੁਪਹਿਰ ਨੂੰ ਮੁੰਬਈ ਦੇ ਪ੍ਰਸਿੱਧ ਤਾਜ ਮਹਿਲ ਪੈਲੇਸ ਹੋਟਲ ’ਚ ਬੰਬ ਹੋਣ ਦੀ ਧਮਕੀ ਵਾਲੀ ਕਾਲ ਮਿਲਣ ਬਾਅਦ ਜਾਂਚ ਸ਼ੁਰੂ ਕਰ ਦਿੱਤੀ। ਹੋਟਲ ਦੀ ਇਮਾਰਤ ਅਤੇ ਆਲੇ-ਦੁਆਲੇ ਦੇ ਹਿੱਸਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਪੁਲਿਸ ਅਨੁਸਾਰ ਐਤਵਾਰ ਦੁਪਹਿਰ ਨਵੀਂ ਮੁੰਬਈ ਪੁਲਿਸ ਨੂੰ ਫ਼ੋਨ ਆਇਆ, ਜਿਸ ’ਚ ਦਾਅਵਾ ਕੀਤਾ ਗਿਆ ਕਿ ਤਾਜ ਮਹਿਲ ਪੈਲੇਸ ਹੋਟਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਇਹ ਜਾਣਕਾਰੀ ਤੁਰੰਤ ਮੁੰਬਈ ਪੁਲਿਸ ਨਾਲ ਸਾਂਝੀ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਹੋਟਲ ਦੀ ਪੂਰੀ ਇਮਾਰਤ ਦੀ ਸੁਰੱਖਿਆ ਜਾਂਚ ਕੀਤੀ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਕਾਲ ਕਿੱਥੋਂ ਆਈ ਸੀ ਤੇ ਫ਼ੋਨ ਕਰਨ ਵਾਲੇ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਭੁਪੇਸ਼ ਬਘੇਲ ਨਾਲ ਮੁਲਾਕਾਤ ਤੋਂ ਬਾਅਦ ਦੋਵਾਂ ਧੜਿਆਂ ਵਿਚਾਲੇ ਖ਼ਾਨਾਜੰਗੀ ਹੋਰ ਵਧਣ ਦੇ ਆਸਾਰ ਅਗਲੀ ਖ਼ਬਰ ਮੰਤਰੀਆਂ ਤੇ ਵਿਧਾਇਕਾਂ ਵਲੋਂ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਘਰ-ਘਰ ਪਹੁੰਚਾਉਣ ਲਈ ਸੂਬੇ ਭਰ ’ਚ ‘ਲੋਕ ਮਿਲਣੀ’ ਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।