09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਭਾਰਤ ਵਲੋਂ ਓਮਾਨ ਦੇ ਸਮੁੰਦਰੀ ਤੱਟ ਨੇੜੇ ਜਹਾਜ਼ ’ਤੇ ਹਮਲੇ ਦੀ ਨਿੰਦਾ

ਅਜੀਤ ਡੈਸਕ 13-07-2026

ਨਵੀਂ ਦਿੱਲੀ, 12 ਜੁਲਾਈ (ਏਜੰਸੀ)- ਭਾਰਤ ਨੇ ਐਤਵਾਰ ਨੂੰ ਓਮਾਨ ਤੱਟ ਕੋਲ ਸਾਈਪ੍ਰਸ ਦੇ ਝੰਡੇ ਵਾਲੇ ਵਪਾਰਕ ਜਹਾਜ਼ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ, ਜਿਸ ’ਚ ਜਹਾਜ਼ ਦੇ 11 ਭਾਰਤੀ ਚਾਲਕ ਦਲ ਦੇ ਮੈਂਬਰਾਂ ’ਚੋਂ ਇਕ ਲਾਪਤਾ ਹੋ ਗਿਆ। ਭਾਰਤ ਨੇ ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਨੂੰ ਘੱਟ ਕਰਨ ਦੀ ਆਪਣੀ ਅਪੀਲ ਦੁਹਰਾਈ ਤੇ ਕਿਹਾ ਕਿ ਇਸ ਇਲਾਕੇ ’ਚ ਵਪਾਰਕ ਜਹਾਜ਼ ਆਵਾਜਾਈ ਤੇ ਆਮ ਲੋਕਾਂ ਲਈ ਜ਼ਰੂਰੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਬੰਦ ਹੋਣਾ ਚਾਹੀਦਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ 11 ਭਾਰਤੀ ਚਾਲਕ ਦਲ ਦੇ ਮੈਂਬਰਾਂ ’ਚੋਂ 10 ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ, ਜਦੋਂ ਕਿ ਇਕ ਲਾਪਤਾ ਹੈ। ਉਨ੍ਹਾਂ ਕਿਹਾ ਕਿ ਓਮਾਨ ’ਚ ਭਾਰਤੀ ਦੂਤਘਰ ਸਥਿਤੀ ’ਤੇ ਬਰੀਕੀ ਨਾਲ ਨਜ਼ਰ ਰੱਖ ਰਿਹਾ ਹੈ ਅਤੇ ਚੱਲ ਰਹੀ ਖੋਜ ਤੇ ਬਚਾਅ ਮੁਹਿੰਮ ’ਚ ਓਮਾਨ ਦੇ ਅਧਿਕਾਰੀਆਂ ਨਾਲ ਸਰਗਰਮੀ ਨਾਲ ਤਾਲਮੇਲ ਜਾਰੀ ਹੈ। ਮੰਤਰਾਲੇ ਨੇ ਕਿਹਾ ਕਿ ਅਸੀਂ ਤਣਾਅ ਨੂੰ ਤੁਰੰਤ ਘੱਟ ਕਰਨ ਤੇ ਕੂਟਨੀਤਕ ਹੱਲ ਲਈ ਚੱਲ ਰਹੀ ਗੱਲਬਾਤ ਨੂੰ ਪੂਰਾ ਕਰਨ ਦੀ ਆਪਣੀ ਮੰਗ ਦੁਹਰਾਉਂਦੇ ਹਾਂ, ਤਾਂ ਕਿ ਇਲਾਕੇ ’ਚ ਸ਼ਾਂਤੀ ਤੇ ਸਥਿਰਤਾ ਬਹਾਲ ਹੋ ਸਕੇ। ਦੂਜੇ ਪਾਸੇ, ਈਰਾਨ ਨੇ ਇਸ ਮਾਮਲੇ ’ਤੇ ਬਿਆਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਇਕ ਗ਼ੈਰ-ਮਨਜ਼ੂਰਸ਼ੁਦਾ ਰੂਟ ’ਤੇ ਜਾ ਰਹੇ ਜਹਾਜ਼ ਨੂੰ ਰੋਕਣ ਲਈ ਚਿਤਾਵਨੀ ਵਜੋਂ ਗੋਲੀਬਾਰੀ ਕੀਤੀ ਸੀ, ਜੋ ਕਿ ਜਹਾਜ਼ ’ਤੇ ਜਾ ਲੱਗੀ। ਹਾਲਾਂਕਿ ਓਮਾਨ ਨੇ ਦੱਸਿਆ ਕਿ ਵਪਾਰਕ ਜਹਾਜ਼ ’ਤੇ ਹੋਏ ਹਮਲੇ ਦੌਰਾਨ 23 ਚਾਲਕ ਦਲ ਦੇ ਮੈਂਬਰਾਂ ਨੂੰ ਬਚਾਅ ਲਿਆ ਗਿਆ ਹੈ, ਜਦੋਂ ਕਿ ਇਕ ਲਾਪਤਾ ਹੈ।

ਪਿਛਲੀ ਖ਼ਬਰ ਨਵੇਂ ਵੋਟਰਾਂ ਲਈ ਮਾਪਿਆਂ ਦੇ ਐਸ.ਆਈ.ਆਰ. ਵੇਰਵੇ ਜਮ੍ਹਾਂ ਕਰਾਉਣੇ ਲਾਜ਼ਮੀ-ਚੋਣ ਕਮਿਸ਼ਨ ਅਗਲੀ ਖ਼ਬਰ ਅਮਰੀਕਾ ਵਲੋਂ 140 ਈਰਾਨੀ ਟਿਕਾਣਿਆਂ ’ਤੇ ਜ਼ੋਰਦਾਰ ਹਮਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।