29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਚੰਪਤ ਤੇ ਅਨਿਲ ਮਿਸ਼ਰਾ ਰਾਮ ਮੰਦਰ ਟਰੱਸਟ ਤੋਂ ਬਾਹਰ ਕ੍ਰਿਸ਼ਨ ਮੋਹਨ ਨਵੇਂ ਕਾਰਜਕਾਰੀ ਜਨਰਲ ਸਕੱਤਰ ਬਣੇ

ਅਜੀਤ ਡੈਸਕ 07-07-2026
ਅਯੁੱਧਿਆ, 6 ਜੁਲਾਈ (ਯੂ.ਐਨ.ਆਈ.) ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਸੋਮਵਾਰ ਨੂੰ ਚੰਪਤ ਰਾਏ ਦੇ ਜਨਰਲ ਸਕੱਤਰ ਅਤੇ ਅਨਿਲ ਮਿਸ਼ਰਾ ਦੇ ਟਰੱਸਟੀ ਵਜੋਂ ਅਸਤੀਫ਼ਾ ਸਵੀਕਾਰ ਕਰ ਲਿਆ ਹੈ । ਟਰੱਸਟ ਨੇ ਕ੍ਰਿਸ਼ਨ ਮੋਹਨ ਨੂੰ ਆਪਣੇ ਅੰਤਰਿਮ ਜਨਰਲ ਸਕੱਤਰ ਵਜੋਂ ਵਾਧੂ ਜ਼ਿੰਮੇਵਾਰੀਆਂ ਸੌਂਪੀਆਂ ਹਨ । ਟਰੱਸਟ ਦੀ ਅਗਲੀ ਮੀਟਿੰਗ 22 ਜੁਲਾਈ ਨੂੰ ਹੋਰ ਚਰਚਾ ਅਤੇ ਫੈਸਲਿਆਂ ਲਈ ਹੋਵੇਗੀ । ਅਯੁੱਧਿਆ ਰਾਮ ਮੰਦਿਰ ਦਾ ਚੜਾਵਾ ਚੋਰੀ ਦਾ ਪਤਾ ਲੱਗਣ ਤੋਂ ਬਾਅਦ ਬੁਲਾਈ ਗਈ ਟਰੱਸਟ ਦੀ ਐਮਰਜੈਂਸੀ ਮੀਟਿੰਗ ਸੋਮਵਾਰ ਦੁਪਹਿਰ 3 ਵਜੇ ਤੋਂ ਰਾਮ ਮੰਦਿਰ ਕੰਪਲੈਕਸ ਵਿਚ ਹੋਈ। ਮੀਟਿੰਗ 3 ਘੰਟੇ ਤੋਂ ਵੱਧ ਚੱਲੀ । ਮੀਟਿੰਗ ਤੋਂ ਬਾਅਦ, ਖਜ਼ਾਨਚੀ ਗੋਵਿੰਦ ਦੇਵ ਗਿਰੀ ਨੇ ਕਿਹਾ ਕਿ ਜਨਰਲ ਸਕੱਤਰ ਚੰਪਤ ਰਾਏ ਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫ਼ੇ ਸਵੀਕਾਰ ਕਰ ਲਏ ਗਏ ਹਨ । ਟਰੱਸਟ ਦੇ ਖਜ਼ਾਨਚੀ ਨੇ ਕਿਹਾ ਕਿ ਚੰਪਤ ਰਾਏ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਫੜੇ ਜਾਣ ਤੱਕ ਅਹੁਦੇ ’ਤੇ ਰਹਿਣਾ ਠੀਕ ਨਹੀਂ ਹੈ। ਜੋ ਹੋਇਆ ਉਹ ਦੁਖਦਾਈ ਹੈ। ਅਸੀਂ ਸਾਰੇ ਇਸ ਤੋਂ ਦੁਖੀ ਹਾਂ। ਭੇਟਾਂ ਦੀ ਚੋਰੀ ਇੱਕ ਸ਼ਰਮਨਾਕ ਘਟਨਾ ਹੈ। ਗੋਵਿੰਦ ਦੇਵ ਗਿਰੀ ਨੇ ਕਿਹਾ ਕਿ ਟਰੱਸਟ ਦੇ ਸੰਵਿਧਾਨ ਅਨੁਸਾਰ ਜਮ੍ਹਾਂ ਹੋਣ ’ਤੇ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਮੰਦਿਰ ਟਰੱਸਟ ਲਈ ਇੱਕ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਦੀ ਪਛਾਣ ਕਰਨ ਲਈ ਤਿੰਨ ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਵੀ ਕੀਤਾ । ਪੈਨਲ ਵਿਚ ਸੇਵਾਮੁਕਤ ਜੱਜ ਪ੍ਰਮੋਦ ਕੋਹਲੀ, ਸੇਵਾਮੁਕਤ ਲੈਫਟੀਨੈਂਟ ਜਨਰਲ ਵਿਸ਼ਨੂੰਕਾਂਤ ਚਤੁਰਵੇਦੀ ਅਤੇ ਟਰੱਸਟੀ ਸੁਰੇਸ਼ ਹਵਾਰੇ ਸ਼ਾਮਿਲ ਹਨ ।
ਪਿਛਲੀ ਖ਼ਬਰ ਅਯਾਤੁੱਲਾ ਅਲੀ ਖਾਮੇਨੇਈ ਦੇ ਜਨਾਜ਼ੇ ’ਚ ਸ਼ਾਮਿਲ ਹੋਏ ਲੱਖਾਂ ਲੋਕ ਅਗਲੀ ਖ਼ਬਰ ਯੂਕਰੇਨ ਦੀ ਰਾਜਧਾਨੀ ’ਤੇ ਰੂਸੀ ਮਿਜ਼ਾਈਲ ਤੇ ਡਰੋਨ ਹਮਲੇ ’ਚ ਘੱਟੋ-ਘੱਟ 21 ਲੋਕਾਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।