02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਰਾਮ ਮੰਦਰ ’ਚੋਂ ਸੋਨੇ ਦੀ ਰਾਮ ਚਰਿਤ ਮਾਨਸ ਵੀ ਗਾਇਬ-ਕੇਜਰੀਵਾਲ

ਅਜੀਤ ਡੈਸਕ 05-07-2026

ਨਵੀਂ ਦਿੱਲੀ, 4 ਜੁਲਾਈ (ਅਜੀਤ ਬਿਊਰੋ)-ਅਯੁੱਧਿਆ ਸਥਿਤ ਰਾਮ ਮੰਦਿਰ ’ਚ ਚੋਰੀ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਹੁਣ ਸਾਹਮਣੇ ਆ ਰਿਹਾ ਹੈ ਕਿ ਰਾਮ ਮੰਦਰ ’ਚੋਂ ਸੋਨੇ ਦੀ ਰਾਮ ਚਰਿਤ ਮਾਨਸ ਵੀ ਗਾਇਬ ਹੋ ਗਈ ਹੈ। ਇਸ ‘ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਾਬਕਾ ਗ੍ਰਹਿ ਸਕੱਤਰ ਵਲੋਂ ਸ਼ਰਧਾ ਨਾਲ ਚੜ੍ਹਾਈ ਗਈ ਇਕ ਕਿਲੋਗ੍ਰਾਮ ਸੋਨੇ ਦੀ ਰਾਮ ਚਰਿਤ ਮਾਨਸ ਵੀ ਗਾਇਬ ਹੈ। ਚੜ੍ਹਾਵਾ ਚੋਰਾਂ ਨੇ ਇਕ ਹੋਰ ਮਹਾਂਪਾਪ ਕੀਤਾ ਹੈ। ਦੂਜੇ ਪਾਸੇ ‘ਆਪ’ ਦਿੱਲੀ ਦੇ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਰਾਮ ਮੰਦਰ ਵਿਚ ਚੜ੍ਹਾਵਾ ਚੋਰੀ ਨੂੰ ਲੈ ਕੇ ਆਰ.ਐਸ.ਐਸ. ਤੋਂ ਕਈ ਸਵਾਲ ਪੁੱਛੇ ਹਨ। ਉਨ੍ਹਾਂ ਆਰ.ਐਸ.ਐਸ. ਨੂੰ ਪੁੱਛਿਆ ਕਿ ਉਹ ਦੇਸ਼ ਨੂੰ ਦੱਸਣ ਕਿ ਹਿੰਦੂਆਂ ਦੇ ਖ਼ਿਲਾਫ਼ ਕਿਸ ਨੇ ਕੰਮ ਕੀਤਾ ਜਾਂ ਉਨ੍ਹਾਂ ਨੂੰ ਕਿਸ ਨੇ ਬਦਨਾਮ ਕੀਤਾ? ਕੀ ਉਨ੍ਹਾਂ ਨੇ ਬਦਨਾਮ ਕੀਤਾ, ਜਿਨ੍ਹਾਂ ਨੇ ਮੰਦਿਰ ਦਾ ਚੜ੍ਹਾਵਾ ਚੁਰਾਇਆ? ਜਾਂ ਫਿਰ ਉਨ੍ਹਾਂ ਨੇ ਬਦਨਾਮ ਕੀਤਾ, ਜਿਨ੍ਹਾਂ ਨੇ ਇਨ੍ਹਾਂ ਚੋਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ? ਜਾਂ ਫਿਰ ਉਨ੍ਹਾਂ ਨੇ ਬਦਨਾਮ ਕੀਤਾ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਚੋਰੀ ਨੂੰ ਉਜਾਗਰ ਕੀਤਾ ਅਤੇ ਸਰਕਾਰ ‘ਤੇ ਇਸ ਮਾਮਲੇ ਨੂੰ ਸਵੀਕਾਰ ਕਰਨ ਅਤੇ ਕਾਰਵਾਈ ਕਰਨ ਦਾ ਦਬਾਅ ਬਣਾਇਆ?

ਪਿਛਲੀ ਖ਼ਬਰ ਮਾਣਹਾਨੀ ਮਾਮਲਾ : ਭਾਜਪਾ ਵਿਧਾਇਕ ਦੀ ਪਟੀਸ਼ਨ ’ਤੇ ਦਿੱਲੀ ਦੇ ਸਾਬਕਾ ਮੰਤਰੀ ਨੂੰ ਨੋਟਿਸ ਅਗਲੀ ਖ਼ਬਰ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ’ਚ ਤਿੰਨ ਦਿਨ ਭਾਰੀ ਮੀਂਹ ਦੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।