02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਪੁੱਜੀ ਮੌਨਸੂਨ

ਅਜੀਤ ਡੈਸਕ 05-07-2026

* ਗੁਜਰਾਤ ’ਚ ਹੜ੍ਹ ਦੇ ਪਾਣੀ ’ਚੋਂ 19 ਲੋਕਾਂ ਨੂੰ ਬਚਾਇਆ, ਉਜੈਨ ’ਚ ਨੌਜਵਾਨ ਰੁੜਿਆ, * ਜੰਮੂ-ਕਸ਼ਮੀਰ ’ਚ ਢਿੱਗਾਂ ਡਿੱਗਣ ਨਾਲ ਸੜਕਾਂ ਬੰਦ
ਭੋਪਾਲ, ਜੈਪੁਰ, ਲਖਨਊ, ਪਟਨਾ, 4 ਜੁਲਾਈ (ਏਜੰਸੀ)-ਮੌਨਸੂਨ ਦੇਸ਼ ਦੇ ਲਗਭਗ ਸਾਰੇ ਰਾਜਾਂ ’ਚ ਪਹੁੰਚ ਚੁੱਕੀ ਹੈ। ਕਈ ਰਾਜਾਂ ’ਚ ਭਾਰੀ ਮੀਂਹ ਕਾਰਨ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ। ਗੁਜਰਾਤ ਦੇ ਮੇਂਡਰਡਾ ਇਲਾਕੇ ’ਚ ਸਮਧਿਆਲਾ ਪਿੰਡ ਦੇ ਕੋਲ ਹੜ੍ਹ ਦੇ ਪਾਣੀ ’ਚ ਚਾਰ ਗੱਡੀਆਂ ਫਸ ਗਈਆਂ, ਜਿਨ੍ਹਾਂ ’ਚ ਸਵਾਰ 19 ਲੋਕਾਂ ਨੂੰ ਬਚਾਇਆ ਗਿਆ ਹੈ। ਮਹਾਰਾਸ਼ਟਰ ’ਚ ਕਈ ਥਾਵਾਂ ’ਤੇ 3-3 ਫੁੱਟ ਤੱਕ ਪਾਣੀ ਭਰ ਗਿਆ, ਜਿਸ ਨਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਰਾਜਸਥਾਨ ਦੇ ਜੈਪੁਰ ’ਚ ਤੇਜ਼ ਮੀਂਹ ਦੇ ਬਾਅਦ ਸਵਾਈ ਮਾਨਸਿੰਘ ਹਸਪਤਾਲ ਦੇ ਮਾਈਨਰ ਓਟੀ ’ਚ ਪਾਣੀ ਭਰ ਗਿਆ, ਜਿਥੋਂ ਮਰੀਜ਼ਾਂ ਨੂੰ ਦੂਸਰੀ ਥਾਂ ਤਬਦੀਲ ਕੀਤਾ ਗਿਆ। ਮੱਧ ਪ੍ਰਦੇਸ਼ ਦੇ ਭੋਪਾਲ-ਇੰਦੌਰ ਸਮੇਤ 26 ਤੋਂ ਜ਼ਿਆਦਾ ਜ਼ਿਲ੍ਹਿਆਂ ’ਚ ਤੇਜ਼ ਮੀਂਹ ਪਿਆ। ਉਜੈਨ ’ਚ ਪੁਲ ਪਾਰ ਕਰਨ ਦੀ ਕੋਸ਼ਿਸ਼ ’ਚ ਇਕ ਨੌਜਵਾਨ ਮੋਟਰਸਾਈਕਲ ਸਮੇਤ ਰੁ਼ੜ ਗਿਆ। ਯੂ.ਪੀ. ਦੇ 20 ਜ਼ਿਲ੍ਹਿਆਂ ’ਚ ਮੀਂਹ ਪਿਆ ਤੇ ਵਾਹਨ ਸੜਕਾਂ ’ਚ ਅੱਧ ਤੱਕ ਡੁੱਬੇ ਨਜ਼ਰ ਆਏ। ਉਥੇ ਹੀ ਜੰਮੂ-ਕਸ਼ਮੀਰ ’ਚ ਢਿੱਗਾਂ ਡਿੱਗਣ ਨਾਲ ਰਾਮਨਗਰ-ਉਧਮਪੁਰ ਸੜਕ ਬੰਦ ਕਰ ਦਿੱਤੀ ਗਈ। ਇਥੇ ਕੌਧਾ ਕੋਲ ਸੜਕ ’ਤੇ ਵੱਡੇ ਵੱਡੇ ਪੱਥਰ ਤੇ ਮਲਬਾ ਆ ਗਿਆ। ਦਿੱਲੀ ਦੇ ਵੀ ਕਈ ਇਲਾਕਿਆਂ ’ਚ ਮੀਂਹ ਪਿਆ ਤੇ ਹਵਾ ’ਚ ਨਮੀ 77ਫੀਸਦੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੇ ਨਾਲ ਨਾਲ ਤੂਫ਼ਾਨ ਤੇ ਅਸਮਾਨੀ ਬਿਜਲੀ ਡਿੱਗਣ ਦੀ ਸੰਭਾਵਨਾ ਨੂੰ ਵੇਖਦੇ ਹੋਏ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਮੁੰਬਈ ’ਚ ਵੀ ਕਈ ਥਾਵਾਂ ’ਤੇ ਮੀਂਹ ਪਿਆ। ਮੌਸਮ ਵਿਭਾਗ ਨੇ ਇਥੇ ਬਹੁਤ ਭਾਰੀ ਮੀਂਹ ਪੈਣ ਦਾ ਰੈੱਡ ਅਲਰਟ ਜਾਰੀ ਕੀਤਾ ਹੈ ਤੇ ਲੋਕਾਂ ਨੂੰ ਜ਼ਰੂਰੀ ਕੰਮਾਂ ਤੋਂ ਬਿਨਾਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।

ਪਿਛਲੀ ਖ਼ਬਰ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ’ਚ ਤਿੰਨ ਦਿਨ ਭਾਰੀ ਮੀਂਹ ਦੀ ਚਿਤਾਵਨੀ ਅਗਲੀ ਖ਼ਬਰ ਹੁਸ਼ਿਆਰਪੁਰ ਨਿਗਮ ਚੋਣਾਂ ਲਈ ਵੋਟਾਂ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।