02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਤਹਿਰਾਨ ’ਚ ਲੱਖਾਂ ਲੋਕਾਂ ਵਲੋਂ ਆਪਣੇ ਸੁਪਰੀਮ ਲੀਡਰ ਖਾਮੇਨੇਈ ਨੂੰ ਸ਼ਰਧਾਂਜਲੀ

ਅਜੀਤ ਡੈਸਕ 05-07-2026

ਅੰਤਿਮ ਸੰਸਕਾਰ ਨਾਲ ਸੰਬੰਧਿਤ ਰਸਮਾਂ 9 ਜੁਲਾਈ ਤੱਕ ਜਾਰੀ ਰਹਿਣਗੀਆਂ
ਤਹਿਰਾਨ, 4 ਜੁਲਾਈ (ਏਜੰਸੀ)-ਸਨਿਚਰਵਾਰ ਨੂੰ ਈਰਾਨ ਦੇ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੂੰ ਅੰਤਿਮ ਵਿਦਾਈ ਦੇਣ ਲਈ ਲੱਖਾਂ ਲੋਕ ਤਹਿਰਾਨ ਦੇ ਗ੍ਰੈਂਡ ਮੋਸੱਲਾ ਵਿਖੇ ਇਕੱਠੇ ਹੋਏ। ਕਾਲੇ ਕੱਪੜੇ ਪਹਿਨੇ ਸੋਗ ਕਰਨ ਵਾਲੇ ਲੋਕ ਸ਼ੀਆ ਪਰੰਪਰਾ ਅਨੁਸਾਰ ਆਪਣੀ ਛਾਤੀ ਪਿੱਟਦੇ ਹੋਏ ਦੇਖੇ ਗਏ। ਸਮਾਗਮ ਦੌਰਾਨ “ਖੂਨ ਵਹੇਗਾ,” “ਅਮਰੀਕਾ ਨੂੰ ਮੌਤ,” ਤੇ “ਬਦਲਾ, ਬਦਲਾ” ਵਰਗੇ ਨਾਅਰੇ ਲਗਾਏ ਗਏ। ਖਾਮੇਨੇਈ ਦੇ ਅੰਤਿਮ ਸੰਸਕਾਰ ਨਾਲ ਸੰਬੰਧਿਤ ਰਸਮਾਂ 3 ਜੁਲਾਈ ਨੂੰ ਤਹਿਰਾਨ ’ਚ ਸ਼ੁਰੂ ਹੋਈਆਂ ਤੇ 9 ਜੁਲਾਈ ਤੱਕ ਜਾਰੀ ਰਹਿਣਗੀਆਂ। ਸ਼ੁੱਕਰਵਾਰ ਨੂੰ 100 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਹਾਲਾਂਕਿ, ਰੂਸ, ਚੀਨ, ਭਾਰਤ ਤੇ ਤੁਰਕੀ ਵਰਗੇ ਦੇਸ਼ਾਂ ਦੇ ਚੋਟੀ ਦੇ ਨੇਤਾ ਦੂਰ ਰਹੇ। ਈਰਾਨ ਤੋਂ ਸੱਦਾ ਮਿਲਣ ਦੇ ਬਾਵਜੂਦ, ਇਨ੍ਹਾਂ ਦੇਸ਼ਾਂ ਨੇ ਇਸ ਦੀ ਬਜਾਏ ਹੇਠਲੇ ਪੱਧਰ ਦੇ ਪ੍ਰਤੀਨਿਧੀਆਂ ਨੂੰ ਭੇਜਿਆ। ਇਸ ਤੋਂ ਪਹਿਲਾਂ ਬੀਤੇ ਦਿਨ ਅੰਤਿਮ ਰਸਮਾਂ ਦੌਰਾਨ ਈਰਾਨ ਦੇ ਸਾਬਕਾ ਸੁਪਰੀਮ ਲੀਡਰ ਖਾਮੇਨੇਈ ਦੇ ਤਾਬੂਤ ਨੂੰ ਤਹਿਰਾਨ ਦੀ ਇਮਾਮ ਖਾਮੇਨੇਈ ਗ੍ਰੈਂਡ ਮੋਸੱਲਾ ’ਚ ਲਿਆਂਦਾ ਗਿਆ, ਜਿੱਥੇ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਸਮਾਰੋਹ ’ਚ ਸ਼ਿਰਕਤ ਕੀਤੀ। ਅਲੀ ਖਾਮੇਨੇਈ ਨਾਲ ਉਨ੍ਹਾਂ ਦੀ 14 ਮਹੀਨੇ ਦੀ ਪੋਤੀ, ਧੀ, ਪਤਨੀ ਤੇ ਜਵਾਈ ਨੂੰ ਵੀ ਅੰਤਿਮ ਸ਼ਰਧਾਂਜਲੀ ਦਿੱਤੀ ਗਈ। ਅੰਤਿਮ ਸੰਸਕਾਰ ਲਈ ਤਹਿਰਾਨ ਦੀਆਂ ਸੜਕਾਂ ’ਤੇ ਫ਼ੌਜ ਤੇ ਪੁਲਿਸ ਤਾਇਨਾਤ ਕੀਤੀ ਗਈ ਹੈ। ਸੁਰੱਖਿਆ ਬਲ ਮੁੱਖ ਸੜਕਾਂ, ਚੌਰਾਹਿਆਂ ਤੇ ਸਰਕਾਰੀ ਇਮਾਰਤਾਂ ਦੇ ਬਾਹਰ ਤਾਇਨਾਤ ਹਨ, ਜਦਕਿ ਫ਼ੌਜੀ ਵਾਹਨ ਮੁੱਖ ਮਾਰਗਾਂ ‘ਤੇ ਗਸ਼ਤ ਕਰਦੇ ਹਨ। ਖਾਮੇਨੇਈ ਦਾ ਅੰਤਿਮ ਸੰਸਕਾਰ ਈਰਾਨ ’ਚ ਤਹਿਰਾਨ ਤੇ ਕੋਮ ਤੇ ਇਰਾਕ ’ਚ ਕਰਬਲਾ ਤੇ ਨਜਫ ’ਚੋਂ ਲੰਘੇਗਾ। ਅੰਤ ’ਚ 9 ਜੁਲਾਈ ਨੂੰ ਉਨ੍ਹਾਂ ਨੂੰ ਮਸ਼ਹਦ ’ਚ ਦਫ਼ਨਾਇਆ ਜਾਵੇਗਾ।

ਪਿਛਲੀ ਖ਼ਬਰ ਹੁਸ਼ਿਆਰਪੁਰ ਨਿਗਮ ਚੋਣਾਂ ਲਈ ਵੋਟਾਂ ਅੱਜ ਅਗਲੀ ਖ਼ਬਰ ਟਰਾਂਸਕੋ ਨੇ ਠੇਕਾ ਆਧਾਰਿਤ ਕੱਚੇ ਕਾਮਿਆਂ ਦਾ ਆਪਣੇ ’ਚ ਕੀਤਾ ਰਲੇਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।