23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਕਰਨਪ੍ਰਯਾਗ ਮਾਮਲੇ ’ਚ ਚਾਰ ਨਿਹੰਗ ਸਿੰਘਾਂ ਨੂੰ ਜ਼ਮਾਨਤ

ਅਜੀਤ ਡੈਸਕ 28-06-2026
ਦੇਹਰਾਦੂਨ, 27 ਜੂਨ (ਪੀ.ਟੀ.ਆਈ.)- ਚਮੋਲੀ ਦੀ ਇਕ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਕਰਨਪ੍ਰਯਾਗ ’ਚ 16 ਜੂਨ ਨੂੰ ਹੋਈ ਹਿੰਸਕ ਝੜਪ ਦੇ ਸਬੰਧ ’ਚ ਗ੍ਰਿਫ਼ਤਾਰ ਕੀਤੇ ਗਏ ਚਾਰ ਨਿਹੰਗ ਸਿੰਘਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ ਬਿੰਧਿਆਚਲ ਸਿੰਘ ਨੇ ਸਤਵਿੰਦਰ ਸਿੰਘ, ਅਜੈ ਸਿੰਘ, ਜਸਨਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਦੀਆਂ ਜ਼ਮਾਨਤ ਅਰਜ਼ੀਆਂ ਸਵੀਕਾਰ ਕਰ ਲਈਆਂ ਤੇ ਉਨ੍ਹਾਂ ਨੂੰ 50,000 ਰੁਪਏ ਦੇ ਨਿੱਜੀ ਮੁਚੱਲਕੇ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ, ਨਾਲ ਹੀ ਉਨ੍ਹਾਂ ਦੀ ਰਕਮ ਦੀਆਂ ਦੋ ਜ਼ਮਾਨਤੀਆਂ ਵੀ ਸ਼ਾਮਿਲ ਹਨ। ਚਾਰੇ ਮੁਲਜ਼ਮਾਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਹਨ, ਜੋ ਕਿ ਕਰਨਪ੍ਰਯਾਗ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਨੰਬਰ 0017/2026 ਤਹਿਤ ਦਰਜ ਹਨ।
ਪਿਛਲੀ ਖ਼ਬਰ ਜੰਗਲ ’ਚੋਂ ਖ਼ੈਰ ਦੇ ਦਰੱਖ਼ਤ ਚੋਰੀ ਕਰਦੇ ਫੜੇ ਗਏ 2 ਵਿਅਕਤੀਆਂ ਨੇ ਪਿੰਡ ਵਾਸੀਆਂ ਤੇ ਵਣ ਵਿਭਾਗ ਦੇ ਸਟਾਫ਼ ’ਤੇ ਕੀਤਾ ਜਾਨ... ਅਗਲੀ ਖ਼ਬਰ ਈਰਾਨੀ ਹਮਲਾ ਜੰਗਬੰਦੀ ਦੀ ਮੂਰਖਤਾ ਭਰੀ ਉਲੰਘਣਾ-ਟਰੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।