22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਕਰਾਚੀ ’ਚ ਪੈਰਾਮਿਲਟਰੀ ਹੈੱਡਕੁਆਰਟਰ ’ਤੇ ਅੱਤਵਾਦੀ ਹਮਲਾ-4 ਜਵਾਨ ਹਲਾਕ

ਅਜੀਤ ਡੈਸਕ 28-06-2026
ਕਰਾਚੀ, 27 ਜੂਨ (ਏਜੰਸੀ)-ਕਰਾਚੀ ਦੇ ਸੰਘਣੀ ਆਬਾਦੀ ਵਾਲੇ ਗੁਲਿਸਤਾਨ-ਏ-ਜੌਹਰ ਇਲਾਕੇ ’ਚ ਪਾਕਿਸਤਾਨੀ ਰੇਂਜਰਸ ਦੇ ਹੈੱਡਕੁਆਰਟਰ ’ਤੇ ਹੋਏ ਅੱਤਵਾਦੀ ਹਮਲੇ ’ਚ 4 ਜਵਾਨ ਮਾਰੇ ਗਏ। ਸਿੰਧ ਦੇ ਆਈ.ਜੀ ਜਾਵੇਦ ਆਲਮ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਅੱਤਵਾਦੀ ਇਕ ਗੱਡੀ ’ਚ ਆਏ ਅਤੇ ਮੁੱਖ ਗੇਟ ਨੂੰ ਟੱਕਰ ਮਾਰ ਕੇ ਕੰਪਲੈਕਸ ਦੇ ਅੰਦਰ ਦਾਖਲ ਹੋਏ। ਉਨ੍ਹਾਂ ਦੱਸਿਆ ਕਿ ਰੇਂਜਰਸ ਦੇ ਜਵਾਨਾਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ ਪਰ ਹਮਲੇ ’ਚ ਉਨ੍ਹਾਂ ਦੇ ਤਿੰਨ ਜਵਾਨ ਹਲਾਕ ਹੋ ਗਏ। ਉਨ੍ਹਾਂ ਦੱਸਿਆ ਕਿ ਹਮਲਾ ਹੋਣ ਵੇਲੇ ਇਕ ਧਮਾਕੇ ਦੀ ਆਵਾਜ਼ ਵੀ ਸੁਣਾਈ ਦਿੱਤੀ ਪਰ ਅਜੇ ਤੱਕ ਇਸ ਦਾ ਕਾਰਨ ਨਹੀਂ ਪਤਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਵਿਸ਼ੇਸ਼ ਸੁਰੱਖਿਆ ਯੂਨਿਟ ਦੇ ਕਮਾਂਡੋ ਅਤੇ ਅੱਤਵਾਦ ਵਿਰੋਧੀ ਫੋਰਸ ਵਲੋਂ ਇਸ ਆਪ੍ਰੇਸ਼ਨ ’ਚ ਰੇਂਜਰਸ ਦੇ ਜਵਾਨਾਂ ਦੀ ਮਦਦ ਕੀਤੀ ਜਾ ਰਹੀ ਹੈ।ਕਰਾਚੀ ਦਾ ਇਹ ਇਲਾਕਾ ਬੇਹੱਦ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਕਿਉਂਕਿ ਇਥੇ ਕਈ ਯੂਨੀਵਰਸਿਟੀਆਂ ਅਤੇ ਪਾਕਿ ਮੌਸਮ ਵਿਭਾਗ ਦਾ ਦਫ਼ਤਰ ਵੀ ਸਥਿਤ ਹੈ।
ਪਿਛਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਦੇ ਯਤਨਾਂ ਨਾਲ ਉੱਤਰਾਖੰਡ ਮਾਮਲਾ ਸੁਲਝਿਆ ਅਗਲੀ ਖ਼ਬਰ ਬਲੋਚਿਸਤਾਨ ’ਚ ਭੁਚਾਲ ਤੇ ਗਿਲਗਿਤ- ਬਾਲਟਿਸਤਾਨ ’ਚ ਹੜ੍ਹਾਂ ਨੇ ਮਚਾਈ ਤਬਾਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।