22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਮਹਾਰਾਸ਼ਟਰ ’ਚ ਟੈੱਟ ਪੇਪਰ ਲੀਕ, ਅੱਜ ਹੋਣੀ ਸੀ ਪ੍ਰੀਖਿਆ

ਅਜੀਤ ਡੈਸਕ 28-06-2026
ਮੁੰਬਈ, 27 ਜੂਨ (ਏਜੰਸੀ)-ਮਹਾਰਾਸ਼ਟਰ ’ਚ ਅਧਿਆਪਕ ਯੋਗਤਾ ਪ੍ਰੀਖਿਆ (ਟੀ.ਈ.ਟੀ.) ਦਾ ਪੇਪਰ ਲਗਭਗ 24 ਘੰਟੇ ਪਹਿਲਾਂ ਲੀਕ ਹੋ ਗਿਆ। ਪ੍ਰੀਖਿਆ ਐਤਵਾਰ ਨੂੰ ਹੋਣੀ ਸੀ। ਮਹਾਰਾਸ਼ਟਰ ਰਾਜ ਪ੍ਰੀਖਿਆ ਪ੍ਰੀਸ਼ਦ ਨੇ ਇਸ ਤੋਂ ਬਾਅਦ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਨਵੀਆਂ ਤਰੀਕਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਪੁਲਿਸ ਅਨੁਸਾਰ ਪੇਪਰ ਲੀਕ ਦੀ ਜਾਣਕਾਰੀ ਮਿਲਣ ਤੋਂ ਬਾਅਦ ਠਾਣੇ ਦੇ ਭਿਵੰਡੀ ਖੇਤਰ ਵਿਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਤੋਂ ਬਾਅਦ ਪ੍ਰੀਖਿਆ ਪ੍ਰੀਸ਼ਦ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਤੇ ਜ਼ਬਤ ਕੀਤੇ ਗਏ ਪੇਪਰਾਂ ਦੀ ਤਸਦੀਕ ਕੀਤੀ ਗਈ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿਚ ਬਹੁਤ ਸਾਰੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਹਾਲਾਂਕਿ ਨੰਬਰ ਨਹੀਂ ਦਿੱਤਾ ਗਿਆ ਹੈ। ਇਹ ਕਾਰਵਾਈ ਪ੍ਰੀਖਿਆ ਤੋਂ 24 ਘੰਟੇ ਪਹਿਲਾਂ ਕੀਤੀ ਗਈ ਸੀ। 4.28 ਲੱਖ ਤੋਂ ਵੱਧ ਉਮੀਦਵਾਰ ਪ੍ਰੀਖਿਆ ’ਚ ਸ਼ਾਮਿਲ ਹੋਣ ਵਾਲੇ ਸਨ।
ਪਿਛਲੀ ਖ਼ਬਰ ਹੈਦਰਾਬਾਦ ’ਚ ਟਰੰਪ ਦੇ ਨਾਂਅ ’ਤੇ ਬਣੀ ਸੜਕ ਦਾ ਉਦਘਾਟਨ ਅਗਲੀ ਖ਼ਬਰ ਸਿੰਘ ਸਾਹਿਬਾਨ ਦੇ ਮੁੱਖ ਮੰਤਰੀ ਸੰਬੰਧੀ ਜਾਰੀ ਆਦੇਸ਼ਾਂ ’ਤੇ ਦਿੜ੍ਹਤਾ ਨਾਲ ਪਹਿਰਾ ਦੇਣ ਦੀ ਵਚਨਬੱਧਤਾ ਪ੍ਰਗਟਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।