05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਏਅਰ ਇੰਡੀਆ ਦੀ ਉਡਾਣ ਤਕਨੀਕੀ ਖ਼ਰਾਬੀ ਕਾਰਨ ਪਾਕਿ ਦੇ ਹਵਾਈ ਖੇਤਰ ’ਚ ਦਾਖਲ

ਅਜੀਤ ਡੈਸਕ 25-06-2026


ਰਾਜਾਸਾਂਸੀ/ਅੰਮ੍ਰਿਤਸਰ, 24 ਜੂਨ (ਹਰਦੀਪ ਸਿੰਘ ਖੀਵਾ, ਸੁਰਿੰਦਰ ਕੋਛੜ)-ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਏਅਰ ਇੰਡੀਆ ਦੀ ਏ. ਆਈ.-479 ਉਡਾਣ ਤਕਨੀਕੀ ਖਰਾਬੀ ਕਾਰਨ ਰਸਤਾ ਭਟਕ ਕੇ ਪਾਕਿਸਤਾਨੀ ਦੇ ਹਵਾਈ ਖੇਤਰ ਵਿਚ ਦਾਖਲ ਹੋ ਗਈ। ਪਾਕਿਸਤਾਨ ਦੇ ਹਵਾਈ ਆਵਾਜਾਈ ਅਧਿਕਾਰੀਆਂ ਦੀ ਚਿਤਾਵਨੀ ਤੋਂ ਬਾਅਦ ਜਹਾਜ਼ ਨੇ ਯੂ-ਟਰਨ ਲਿਆ। ਇਸ ਤੋਂ ਪਹਿਲਾਂ ਇਹ ਉਡਾਣ ਅੰਮ੍ਰਿਤਸਰ ਹਵਾਈ ਅੱਡੇ ਦੇ ਨੇੜਲੇ ਖੇਤਰ ਅਜਨਾਲਾ ਅਤੇ ਹਵਾਈ ਅੱਡੇ ਅਤੇ ਹੋਰ ਨੇੜਲੇ ਖੇਤਰਾਂ ਉਪਰ ਘੁੰਮਦੀ ਰਹੀ ਤੇ ਅਟਾਰੀ ਸਰਹੱਦ ਦੇ ਉਪਰੋਂ ਪਾਕਿਸਤਾਨ ਦੇ ਹਵਾਈ ਖੇਤਰ ਅੰਦਰ ਦਾਖਲ ਹੋ ਗਈ। ਇਸ ਤੋਂ ਬਾਅਦ ਉਕਤ ਉਡਾਣ ਭਾਰਤੀ ਹਵਾਈ ਖੇਤਰ ਵਿਚ ਵਾਪਸ ਪਰਤ ਆਈ, ਪਰੰਤੂ ਅੰਮ੍ਰਿਤਸਰ ਹਵਾਈ ਅੱਡੇ ’ਤੇ ਨਿਰਧਾਰਤ ਸਮੇਂ ਤੋਂ ਪਛੜ ਜਾਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਏਅਰ ਟਰੈਫਿਕ ਕੰਟਰੋਲ ਵਲੋਂ ਜਹਾਜ਼ ਨੂੰ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਇਹ ਉਡਾਣ ਦਿੱਲੀ ਵਾਪਸ ਪਰਤ ਗਈ। ਇਹ ਉਡਾਣ ਮੁੜ ਬੀਤੀ ਦਰਮਿਆਨੀ ਰਾਤ ਅੰਮ੍ਰਿਤਸਰ ਹਵਾਈ ਅੱਡੇ ’ਤੇ ਲੈਂਡ ਕੀਤੀ, ਜਿਸ ਕਾਰਨ ਇਸ ਉਡਾਣ ਵਿਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਖੱਜਲ-ਖੁਆਰ ਹੋਣਾ ਪਿਆ ਤੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਪਿਛਲੀ ਖ਼ਬਰ ਭਾਰਤ-ਅਮਰੀਕਾ ਵਲੋਂ ਵਪਾਰ ਸਮਝੌਤੇ ਦੀ ਪ੍ਰਗਤੀ ਦੀ ਸਮੀਖਿਆ ਅਗਲੀ ਖ਼ਬਰ ਈਰਾਨ-ਅਮਰੀਕਾ ਤਣਾਅ ਘਟਣ ਦੇ ਸੰਕੇਤਾਂ ਨਾਲ ਕੱਚੇ ਤੇਲ ਦੀਆਂ ਕੀਮਤਾਂ ’ਚ ਵੱਡੀ ਗਿਰਾਵਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।