03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਪਟਿਆਲਾ ਦਾ ਨੂਰ ਸਿੰਗਲਾ ਸੀ.ਏ. ਫਾਈਨਲ ਪ੍ਰੀਖਿਆ 'ਚੋਂ ਦੇਸ਼ ਭਰ 'ਚੋਂ ਅੱਵਲ

ਅਜੀਤ ਡੈਸਕ 19-06-2026

ਪਟਿਆਲਾ, 18 ਜੂਨ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਨੌਜਵਾਨ ਨੂਰ ਸਿੰਗਲਾ ਨੇ ਚਾਰਟਰਡ ਅਕਾਊਾਟੈਂਟ (ਸੀ.ਏ.) ਫਾਈਨਲ ਪ੍ਰੀਖਿਆ 2026 ਵਿਚ ਆਲ ਇੰਡੀਆ ਰੈਂਕ (ਏ.ਆਈ.ਆਰ) 1 ਹਾਸਿਲ ਕਰਕੇ ਆਪਣੇ ਸ਼ਹਿਰ ਪਟਿਆਲਾ ਦਾ ਨਾਂਅ ਪੂਰੇ ਦੇਸ਼ ਵਿਚ ਰÏਸ਼ਨ ਕੀਤਾ ਹੈ¢ ਇੰਸਟੀਚਿਊਟ ਆਫ ਚਾਰਟਰਡ ਅਕਾਊਾਟੈਂਟਸ ਆਫ ਇੰਡੀਆ (9319) ਵਲੋਂ ਐਲਾਨੇ ਗਏ ਸੀ.ਏ. ਫਾਈਨਲ ਮਈ 2026 ਦੇ ਨਤੀਜਿਆਂ ਵਿਚ ਨੂਰ ਸਿੰਗਲਾ ਨੇ 600 ਵਿਚੋਂ 499 ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿਚ ਪਹਿਲਾ ਸਥਾਨ ਹਾਸਿਲ ਕੀਤਾ¢ ਦੱਸਣਯੋਗ ਹੈ ਕਿ ਨੂਰ ਸਿੰਗਲਾ ਇਕ ਮੱਧਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ¢ ਉਸ ਦੇ ਪਿਤਾ ਗਗਨਦੀਪ ਸਿੰਗਲਾ ਇਕ ਕਾਰੋਬਾਰੀ ਹਨ, ਜਦਕਿ ਮਾਤਾ ਸੁਜਾਤਾ ਸਿੰਗਲਾ ਘਰੇਲੂ ਅÏਰਤ ਹਨ¢ ਉਸ ਦੀਆਂ ਦੋ ਵੱਡੀਆਂ ਭੈਣਾਂ, ਜਿਨ੍ਹਾਂ ਵਿਚੋਂ ਇੱਕ ਚਾਰਟਰਡ ਅਕਾਊਾਟੈਂਟ ਹੈ ਅਤੇ ਦੂਜੀ ਪੋਸਟ ਗ੍ਰੈਜੂਏਟ ਹੈ¢ ਨੂਰ ਨੇ ਆਪਣੀ ਸਕੂਲੀ ਸਿੱਖਿਆ ਡੀ.ਏ.ਵੀ. ਪਬਲਿਕ ਸਕੂਲ ਪਟਿਆਲਾ ਤੋਂ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਬੀ.ਕਾਮ (ਅਕਾਊਾਟਿੰਗ ਅਤੇ ਫਾਈਨੈਂਸ) ਦੀ ਡਿਗਰੀ ਹਾਸਿਲ ਕੀਤੀ¢ ਨੂਰ ਨੇ ਆਪਣੀ ਇਸ ਕਾਮਯਾਬੀ ਬਾਰੇ ਗੱਲ ਕਰਦਿਆਂ ਕਿਹਾ ਕਿ 2022 ਵਿਚ ਸੀਨੀਅਰ ਸੈਕੰਡਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਸਵੈ-ਅਧਿਐਨ ਨੂੰ ਅਪਣਾਇਆ¢ ਉਸ ਦੀ ਵੱਡੀ ਭੈਣ, ਜੋ ਖੁਦ ਵੀ ਚਾਰਟਰਡ ਅਕਾਊਾਟੈਂਟ ਹੈ, ਨੇ ਉਸ ਨੂੰ ਹਰ ਪੜਾਅ 'ਤੇ ਮਾਰਗਦਰਸ਼ਨ ਅਤੇ ਪ੍ਰੇਰਣਾ ਦਿੱਤੀ¢ ਜ਼ਿਕਰਯੋਗ ਹੈ ਕਿ ਨੂਰ ਸਿੰਗਲਾ ਇਸ ਤੋਂ ਪਹਿਲਾਂ ਸੀ.ਏ. ਇੰਟਰਮੀਡੀਏਟ ਪ੍ਰੀਖਿਆ ਵਿਚ ਵੀ ਆਲ ਇੰਡੀਆ ਰੈਂਕ 2 ਹਾਸਿਲ ਕਰ ਚੁੱਕਾ ਹੈ¢ ਹੁਣ ਸੀ.ਏ. ਫਾਈਨਲ ਵਿਚ ਆਲ ਇੰਡੀਆ ਪਹਿਲਾ ਸਥਾਨ ਪ੍ਰਾਪਤ ਕਰਕੇ ਉਸ ਨੇ ਆਪਣੀ ਅਕਾਦਮਿਕ ਯਾਤਰਾ ਵਿਚ ਇਕ ਹੋਰ ਸੁਨਹਿਰੀ ਅਧਿਆਇ ਜੋੜ ਦਿੱਤਾ ਹੈ¢ ਨੂਰ ਦੀ ਇਸ ਉਪਲੱਬਧੀ 'ਤੇ ਪਟਿਆਲਾ ਅਤੇ ਪੰਜਾਬ ਭਰ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਵੱਖ-ਵੱਖ ਸਮਾਜਿਕ, ਸਿੱਖਿਅਕ ਅਤੇ ਵਪਾਰਕ ਵਰਗਾਂ ਵਲੋਂ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ¢


ਪਿਛਲੀ ਖ਼ਬਰ 15 ਜੁਲਾਈ ਤੋਂ ਲਾਗੂ ਹੋ ਜਾਵੇਗਾ ਭਾਰਤ-ਬਰਤਾਨੀਆ ਵਿਚਾਲੇ ਮੁਕਤ ਵਪਾਰ ਸਮਝÏਤਾ <br/> ਅਗਲੀ ਖ਼ਬਰ ਫੋਰੈਂਸਿਕ ਰਿਪੋਰਟਾਂ ਨੇ ਸਾਜਿਸ਼ ਨੂੰ ਪੂਰੀ ਤਰ੍ਹਾਂ ਨਕਾਰਿਆ, ਫਰਜ਼ੀ ਵੀਡੀਓ ਦਾ ਭਗਵੰਤ ਮਾਨ ਨਾਲ ਕੋਈ ਸੰਬੰਧ ਨਹੀਂ-ਚੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।