14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪਾਕਿਸਤਾਨ 'ਚ ਈਰਾਨੀ ਰਾਜਦੂਤ ਨੇ ਜੰਗਬੰਦੀ ਗੱਲਬਾਤ ਨਾਲ ਸੰਬੰਧਿਤ ਪੋਸਟ ਹਟਾਈ <br/>

ਅਜੀਤ ਡੈਸਕ 10-04-2026
ਅੰਮਿ੍ਤਸਰ, 9 ਅਪ੍ਰੈਲ (ਸੁਰਿੰਦਰ ਕੋਛੜ)-ਈਰਾਨ ਅਤੇ ਅਮਰੀਕਾ ਵਿਚਕਾਰ 28 ਫਰਵਰੀ ਨੂੰ ਸ਼ੁਰੂ ਹੋਈ ਭਿਆਨਕ ਜੰਗ ਨੂੰ ਰੋਕਣ ਲਈ ਐਲਾਨੀ ਗਈ ਜੰਗਬੰਦੀ ਡਗਮਗਾ ਰਹੀ ਪ੍ਰਤੀਤ ਹੋ ਰਹੀ ਹੈ | ਜਾਣਕਾਰਾਂ ਮੁਤਾਬਿਕ ਈਰਾਨ ਗੱਲਬਾਤ ਲਈ ਇਸਲਾਮਾਬਾਦ 'ਚ ਵਫ਼ਦ ਭੇਜਣ ਦੇ ਆਪਣੇ ਫ਼ੈਸਲੇ ਨੂੰ ਵਾਪਸ ਲੈ ਸਕਦਾ ਹੈ | ਇਸਲਾਮਾਬਾਦ 'ਚ ਈਰਾਨੀ ਰਾਜਦੂਤ ਰੇਜ਼ਾ ਅਮੀਰੀ ਮੋਘਦਮ ਨੇ ਇਸਲਾਮਾਬਾਦ 'ਚ ਅਮਰੀਕਾ-ਈਰਾਨ ਜੰਗਬੰਦੀ ਗੱਲਬਾਤ ਲਈ ਈਰਾਨੀ ਵਫ਼ਦ ਦੇ ਆਉਣ ਬਾਰੇ ਪਾਈ ਪੋਸਟ ਨੂੰ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਹੈ | ਇਸ ਪੋਸਟ ਨੂੰ ਹਟਾਉਣ ਨਾਲ ਗੱਲਬਾਤ ਨੂੰ ਲੈ ਕੇ ਅਨਿਸ਼ਚਿਤਤਾ ਭਰਮ ਪੈਦਾ ਹੋ ਗਿਆ ਹੈ, ਜਿਸ ਨਾਲ ਪਾਕਿ ਦੀ ਭੂਮਿਕਾ 'ਤੇ ਕਿਆਸ ਅਰਾਈਆਂ ਤੇਜ਼ ਹੋ ਗਈਆਂ ਹਨ | ਮੱਧ ਪੂਰਬ 'ਚ ਟਕਰਾਅ ਨੂੰ ਹੱਲ ਕਰਨ ਦੇ ਉਦੇਸ਼ ਨਾਲ ਸ਼ੁੱਕਰਵਾਰ (10 ਅਪ੍ਰੈਲ) ਨੂੰ ਇਸਲਾਮਾਬਾਦ 'ਚ ਅਮਰੀਕਾ ਅਤੇ ਈਰਾਨੀ ਅਧਿਕਾਰੀਆਂ ਵਿਚਕਾਰ ਗੱਲਬਾਤ ਸ਼ੁਰੂ ਹੋਣ ਵਾਲੀ ਹੈ | ਜੇਕਰ ਈਰਾਨੀ ਵਫ਼ਦ ਇਸਲਾਮਾਬਾਦ ਨਹੀਂ ਪਹੁੰਚਦਾ ਹੈ ਤਾਂ ਜੰਗਬੰਦੀ ਟੁੱਟਣ ਅਤੇ ਜੰਗ ਦੁਬਾਰਾ ਸ਼ੁਰੂ ਹੋਣ ਦੀ ਸੰਭਾਵਨਾ ਹੈ | ਹਾਲਾਂਕਿ, ਮੋਘਦਮ ਨੇ ਪਹਿਲਾਂ ਕਿਹਾ ਸੀ ਕਿ ਲਿਬਨਾਨ 'ਚ ਇਜ਼ਰਾਈਲੀ ਜੰਗਬੰਦੀ ਦੀ ਉਲੰਘਣਾ ਦੇ ਬਾਵਜੂਦ ਈਰਾਨ ਗੱਲਬਾਤ ਲਈ ਵਚਨਬੱਧ ਹੈ | ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾਫ ਅਤੇ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਵੀ ਲਿਬਨਾਨ 'ਚ ਇਜ਼ਰਾਈਲ ਦੇ ਵੱਡੇ ਹਮਲਿਆਂ ਬਾਰੇ ਕਿਹਾ ਹੈ ਕਿ ਇਹ ਜੰਗਬੰਦੀ ਦੀ ਸਪਸ਼ਟ ਉਲੰਘਣਾ ਹੈ | ਜੇਕਰ ਜੰਗਬੰਦੀ ਦਾ ਸਨਮਾਨ ਨਹੀਂ ਕੀਤਾ ਜਾਂਦਾ ਤਾਂ ਗੱਲਬਾਤ 'ਚ ਸ਼ਾਮਿਲ ਹੋਣ ਦਾ ਕੋਈ ਮਤਲਬ ਨਹੀਂ ਹੈ | ਫਿਲਹਾਲ, ਈਰਾਨ ਨੇ ਅਧਿਕਾਰਤ ਤੌਰ 'ਤੇ ਗੱਲਬਾਤ ਤੋਂ ਪਿੱਛੇ ਹਟਣ ਦਾ ਐਲਾਨ ਨਹੀਂ ਕੀਤਾ ਹੈ |

ਪਿਛਲੀ ਖ਼ਬਰ ਈਰਾਨ-ਅਮਰੀਕਾ ਜੰਗਬੰਦੀ ਸੰਕਟ 'ਚ <br/> ਅਗਲੀ ਖ਼ਬਰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 'ਚ 55.02% ਉਮੀਦਵਾਰਾਂ ਨੇ ਮਾਰੀ ਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।