29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਪਾਕਿ 'ਚ ਅੱਤਵਾਦੀਆਂ ਨੇ ਕੀਤਾ ਸਰਕਾਰੀ ਸਕੂਲ 'ਤੇ ਕਬਜ਼ਾ

ਅਜੀਤ ਡੈਸਕ 01-04-2026
ਫੌਜ ਨਾਲ ਮੁਕਾਬਲੇ 'ਚ 9 ਦੀ ਮੌਤ
ਅੰਮਿ੍ਤਸਰ, 31 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ 'ਚ ਅੱਤਵਾਦੀਆਂ ਦੇ ਇਕ ਸਮੂਹ ਵਲੋਂ ਸਰਕਾਰੀ ਸਕੂਲ 'ਤੇ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਉਨ੍ਹਾਂ ਸਕੂਲ ਤੋਂ ਪਾਕਿਸਤਾਨੀ ਕੌਮੀ ਝੰਡਾ ਹਟਾ ਕੇ ਉੱਥੇ ਆਪਣੇ ਸੰਗਠਨ ਦਾ ਝੰਡਾ ਲਹਿਰਾਇਆ | ਬਾਅਦ 'ਚ ਪਾਕਿਸਤਾਨੀ ਸੁਰੱਖਿਆ ਬਲਾਂ ਨਾਲ ਹੋਈ ਝੜਪ 'ਚ 9 ਅੱਤਵਾਦੀ ਮਾਰੇ ਗਏ | ਪਾਕਿਸਤਾਨੀ ਪੁਲਿਸ ਨੇ ਕਿਹਾ ਕਿ ਅੱਤਵਾਦੀਆਂ ਨੇ ਖੈਬਰ ਜ਼ਿਲ੍ਹੇ ਦੀ ਬਾੜਾ ਤਹਿਸੀਲ ਦੇ ਅਕਾ ਖੇਲ ਖੇਤਰ ਵਿਚ ਸਥਿਤ ਸਰਕਾਰੀ ਹਾਈ ਸਕੂਲ, ਖਵਾਜਾ ਮੀਰ ਕਾਲੇ 'ਤੇ ਹਮਲਾ ਕੀਤਾ | ਸੂਚਨਾ ਮਿਲਣ 'ਤੇ ਪਾਕਿਸਤਾਨੀ ਸੁਰੱਖਿਆ ਬਲ ਮੌਕੇ 'ਤੇ ਪਹੁੰਚੇ ਅਤੇ ਅੱਤਵਾਦੀਆਂ ਨਾਲ ਭਿਆਨਕ ਮੁਕਾਬਲਾ ਹੋਇਆ | ਗੋਲੀਬਾਰੀ ਤੋਂ ਬਾਅਦ ਸੁਰੱਖਿਆ ਬਲਾਂ ਨੇ 9 ਅੱਤਵਾਦੀਆਂ ਨੂੰ ਮਾਰ ਦਿੱਤਾ ਤੇ ਸਕੂਲ ਨੂੰ ਕਬਜ਼ਾ ਮੁਕਤ ਕਰਵਾ ਲਿਆ |

ਪਿਛਲੀ ਖ਼ਬਰ ਇਸ ਵਾਰ ਆਮ ਨਾਲੋਂ ਵੱਧ ਗਰਮੀ ਦੀ ਸੰਭਾਵਨਾ ਅਗਲੀ ਖ਼ਬਰ ਸੋਨੀਆ ਨੂੰ ਹਸਪਤਾਲ 'ਚੋਂ ਛੁੱਟੀ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।