25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਾਨੂੰ ਹੁਣ ਕਰਜ਼ਾ ਮੰਗਣ 'ਚ ਆਉਂਦੀ ਹੈ ਸ਼ਰਮ-ਸ਼ਾਹਬਾਜ਼ ਸ਼ਰੀਫ਼ <br/>

ਅਜੀਤ ਡੈਸਕ 01-02-2026
ਅੰਮਿ੍ਤਸਰ, 31 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਸ਼ ਦੀ ਵਿਦੇਸ਼ੀ ਕਰਜ਼ੇ 'ਤੇ ਵੱਧਦੀ ਨਿਰਭਰਤਾ 'ਤੇ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ | ਉਨ੍ਹਾਂ ਪਾਕਿਸਤਾਨੀ ਵਪਾਰਕ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਮੰਨਿਆ ਕਿ ਦੇਸ਼ ਦੀ ਗੰਭੀਰ ਆਰਥਿਕ ਸਥਿਤੀ ਨੇ ਉਨ੍ਹਾਂ ਨੂੰ ਕਰਜ਼ਾ ਲੈਣ ਲਈ ਵਾਰ-ਵਾਰ ਵਿਦੇਸ਼ ਯਾਤਰਾ ਕਰਨ ਲਈ ਮਜਬੂਰ ਕੀਤਾ ਹੈ | ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਮੈਂ ਤੇ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਦੁਨੀਆ ਭਰ 'ਚ ਪੈਸੇ ਮੰਗਣ ਜਾਂਦੇ ਹਾਂ ਤਾਂ ਸਾਨੂੰ ਸ਼ਰਮ ਆਉਂਦੀ ਹੈ | ਕਰਜ਼ਾ ਲੈਣਾ ਸਾਡੇ ਸਵੈ-ਮਾਣ 'ਤੇ ਬਹੁਤ ਵੱਡਾ ਬੋਝ ਹੈ | ਕਈ ਵਾਰ ਸਾਨੂੰ ਸਮਝੌਤਾ ਕਰਨਾ ਪੈਂਦਾ ਹੈ | ਕਈ ਵਾਰ ਅਸੀਂ ਉਨ੍ਹਾਂ ਦੀਆਂ ਸ਼ਰਤਾਂ ਨੂੰ 'ਨਾਂਹ' ਵੀ ਨਹੀਂ ਕਹਿ ਸਕਦੇ |

ਪਿਛਲੀ ਖ਼ਬਰ ਸੀ. ਐੱਚ. ਸੀ. ਬੜਾ ਪਿੰਡ 'ਚ ਵਿਸ਼ਵ ਕੋਹੜ ਦਿਵਸ ਮਨਾਇਆ ਅਗਲੀ ਖ਼ਬਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।