15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਕਵੀ ਦਰਬਾਰ ਮੌਕੇ ਸੀਤਲ ਰਾਮ ਬੰਗਾ ਅਤੇ ਮਨੋਜ ਫਗਵਾੜਵੀ ਹੋਏ ਸਰੋਤਿਆਂ ਦੇ ਰੂਬਰੂ

ਅਜੀਤ ਡੈਸਕ 31-12-2025
ਫਗਵਾੜਾ, 30 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਵਲੋਂ ਹਰਗੋਬਿੰਦ ਨਗਰ ਫਗਵਾੜਾ ਵਿਖੇ ਕਵੀ ਦਰਬਾਰ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨ ਰਵਿੰਦਰ ਚੋਟ, ਸੀਤਲ ਰਾਮ ਬੰਗਾ, ਮਨੋਜ ਫਗਵਾੜਵੀ ਅਤੇ ਸ਼ਾਮ ਸਰਗੂੰਦੀ ਨੇ ਸ਼ਿਰਕਤ ਕੀਤੀ | ਇਸ ਸਾਹਿਤਕ ਸਮਾਗਮ ਦੌਰਾਨ ਪ੍ਰਸਿੱਧ ਕਵੀ ਸੀਤਲ ਰਾਮ ਬੰਗਾ ਅਤੇ ਮਨੋਜ ਫਗਵਾੜਵੀ ਸਰੋਤਿਆਂ ਦੇ ਰੂਬਰੂ ਹੋਏ, ਜਿਸ ਨੂੰ ਸਰੋਤਿਆਂ ਵਲੋਂ ਖ਼ੂਬ ਸਰਾਹਿਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਪ੍ਰਸਿੱਧ ਕਲਾਸੀਕਲ ਗਾਇਕ ਪੂਰਨ ਸ਼ਾਹ ਕੋਟੀਨੂੰ ਸ਼ਰਧਾਂਜਲੀ ਦੇਣ ਲਈ ਇੱਕ ਮਿੰਟ ਦਾ ਮੌਨ ਰੱਖ ਕੇ ਕੀਤੀ ਗਈ | ਇਸ ਮੌਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਵਿਤਾਵਾਂ ਨੇ ਸਮੂਹ ਮਾਹੌਲ ਨੂੰ ਗੰਭੀਰ ਅਤੇ ਭਾਵਪੂਰਨ ਬਣਾ ਦਿੱਤਾ | ਸੰਸਥਾ ਪ੍ਰਧਾਨ ਰਵਿੰਦਰ ਚੋਟ ਨੇ ਆਪਣੇ 62 ਸਾਲ ਪੁਰਾਣੇ ਮਿੱਤਰ ਸੀਤਲ ਰਾਮ ਬੰਗਾ ਅਤੇ ਮਨੋਜ ਫਗਵਾੜਵੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਗਿਆ | ਕਵੀ ਦਰਬਾਰ ਵਿਚ ਕੈਪਟਨ ਦਵਿੰਦਰ ਸਿੰਘ ਜੱਸਲ, ਇੰਦਰਜੀਤ ਸਿੰਘ ਵਾਸੂ, ਓਮ ਪ੍ਰਕਾਸ਼ ਸੰਦਲ, ਉਰਮਲਜੀਤ ਸਿੰਘ ਵਾਲੀਆ, ਮੋਹਨ ਆਰਟਿਸਟ, ਜਸਵਿੰਦਰ ਫਗਵਾੜਾ, ਬਲਵੀਰ ਕੌਰ, ਬੱਬੂ ਸੈਣੀ, ਜੱਸ ਸਰੋਆ, ਸੁਬੇਗ ਸਿੰਘ ਹੰਜਰਾ, ਗੁਰਦੀਪ ਸਿੰਘ ਉਜਾਲਾ, ਅਜੀਤ ਪਾਲ ਸਿੰਘ ਕੋਛੜ, ਕਰਮਜੀਤ ਸਿੰਘ ਸੰਧੂ, ਨਾਨਕ ਚੰਦ ਵਿਰਲੀ, ਹਰਜਿੰਦਰ, ਸ਼ਾਮ ਸਰਗੂੰਦੀ, ਰਵਿੰਦਰ ਸਿੰਘ ਰਾਏ, ਲਵਪ੍ਰੀਤ ਸਿੰਘ ਰਾਏ, ਜਿੰਮੀ ਗੁਰਾਇਆ, ਸੋਹਣ ਸਿੰਘ ਭਿੰਡਰ, ਬਲਦੇਵ ਰਾਜ ਕੋਮਲ, ਜਸਵੰਤ ਸਿੰਘ ਮਜਬੂਰ, ਲਸ਼ਕਰ ਸਿੰਘ ਢੰਡਵਾੜਵੀ ਅਤੇ ਦਿਲਬਹਾਰ ਸ਼ੌਕਤ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ |

ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਸ਼ੇਖੂਪੁਰ ਵਿਖੇ ਸਫ਼ਰ-ਏ-ਸ਼ਹਾਦਤ ਸਮਾਗਮ ਕਰਵਾਇਆ ਅਗਲੀ ਖ਼ਬਰ ਓਲਿਵ ਗਰੀਨ ਰਿਜ਼ੋਰਟ ਐਂਡ ਵਿਲਾ 'ਚ ਸੂਫ਼ੀ ਨਾਈਟ ਅੱਜ • ਕਮਲ ਖ਼ਾਨ ਕਰਨਗੇ ਦਰਸ਼ਕਾਂ ਦਾ ਮਨੋਰੰਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।