05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਅਲਾਇੰਸ ਕਲੱਬ ਨੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਤੇ ਫ਼ਲ ਤਕਸੀਮ ਕੀਤੇ

ਅਜੀਤ ਡੈਸਕ 28-12-2025
ਕਪੂਰਥਲਾ, 27 ਦਸੰਬਰ (ਵਿ.ਪ੍ਰ.)-ਅਲਾਇੰਸ ਕਲੱਬ ਕਪੂਰਥਲਾ ਰਾਇਲ ਦੇ ਇੰਟਰਨੈਸ਼ਨਲ ਡਾਇਰੈਕਟਰ ਹਰਪਾਲ ਸਿੰਘ ਬਾਵਾ ਦੀ ਅਗਵਾਈ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਨੇੜੇ ਦੇਵੀ ਤਲਾਬ ਕਪੂਰਥਲਾ 'ਚ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਜ਼ਰੂਰੀ ਸਾਮਾਨ, ਸਟੇਸ਼ਨਰੀ ਦੀ ਵੰਡ ਲਈ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਕਲੱਬ ਵਲੋਂ ਬੱਚਿਆਂ ਨੂੰ ਸਟੇਸ਼ਨਰੀ, ਕਾਪੀਆਂ, ਪੈੱਨ, ਪੈਨਸਿਲ ਤੇ ਫਲ ਤਕਸੀਮ ਕੀਤੇ ਗਏ | ਹਰਪਾਲ ਸਿੰਘ ਬਾਵਾ ਨੇ ਕਿਹਾ ਕਿ ਅਕਸਰ ਕਈ ਬੱਚੇ ਘਰ ਦੀ ਮਾੜੀ ਆਰਥਿਕ ਸਥਿਤੀ ਕਾਰਨ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਤੇ ਸਾਡੀ ਸੰਸਥਾ ਦਾ ਮੁੱਖ ਉਦੇਸ਼ ਹੈ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਤੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਗਰੀਬ ਘਰਾਂ ਦੇ ਬੱਚੇ ਵੀ ਦੂਜੇ ਬੱਚਿਆਂ ਵਾਂਗ ਪੜ੍ਹਾਈ ਕਰ ਸਕਣ | ਕਲੱਬ ਦੇ ਪ੍ਰਧਾਨ ਪ੍ਰਦੀਪ ਜੈਨ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਤੇ ਇਨ੍ਹਾਂ ਨੂੰ ਸਿੱਖਿਆ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਕਲੱਬ ਵਲੋਂ ਅਜਿਹੇ ਸਮਾਜ ਭਲਾਈ ਦੇ ਪ੍ਰੋਜੈਕਟ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰੱਖੇ ਜਾਣਗੇ | ਸਟੇਸ਼ਨਰੀ ਤਕਸੀਮ ਕੀਤੇ ਜਾਣ 'ਤੇ ਸਕੂਲ ਦੇ ਸਟਾਫ਼ ਨੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਕਲੱਬ ਦੇ ਸਕੱਤਰ ਸੁਰਜੀਤ ਸਿੰਘ, ਨਿਰਮਲਜੀਤ ਸਿੰਘ, ਮੱਸਾ ਸਿੰਘ, ਪਲਵਿੰਦਰ ਸਿੰਘ, ਜਸਵੰਤ ਸਿੰਘ ਕੌੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਮਗੜ੍ਹੀਆ ਕਾਲਜ ਵਿਖੇ 'ਨਸ਼ਿਆਂ ਦੀ ਰੋਕਥਾਮ' ਵਿਸ਼ੇ 'ਤੇ ਸੈਮੀਨਾਰ ਅਗਲੀ ਖ਼ਬਰ ਵਿਦਿਆਰਥੀਆਂ ਨੇ ਪੁਰਾਣੀਆਂ ਵਸਤੂਆਂ ਤੋਂ ਈਕੋ ਫਰੈਂਡਲੀ ਉਤਪਾਦ ਤਿਆਰ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।