04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਰਾਣੀ ਲਕਸ਼ਮੀ ਬਾਈ ਆਤਮ ਸੁਰੱਖਿਆ ਕਰਾਟੇ ਪ੍ਰਤੀਯੋਗਤਾ 'ਚ ਖਲਵਾੜਾ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 28-12-2025
ਖਲਵਾੜਾ, 27 ਦਸੰਬਰ (ਮਨਦੀਪ ਸਿੰਘ ਸੰਧੂ)-ਮੁੱਖ ਅਧਿਆਪਕ ਸ਼੍ਰੀ ਸਤੀਸ਼ ਕੁਮਾਰ ਦੇ ਯੋਗ ਮਾਰਗ ਦਰਸ਼ਨ ਤੇ ਪੀ.ਟੀ.ਆਈ. ਕਮਲੇਸ਼ ਕੌਰ ਦੀ ਯੋਗ ਅਗਵਾਈ ਸਦਕਾ ਸਰਕਾਰੀ ਹਾਈ ਸਕੂਲ ਖਲਵਾੜਾ ਦੀਆਂ ਵਿਦਿਆਰਥਣਾਂ ਨੇ ਰਾਣੀ ਲਕਸ਼ਮੀ ਬਾਈ ਆਤਮ ਸੁਰੱਖਿਆ ਕਰਾਟੇ ਪ੍ਰਤੀਯੋਗਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਬਲਾਕ ਪੱਧਰ ਦੀ ਪ੍ਰਤੀਯੋਗਤਾ ਦੇ ਵੱਖ-ਵੱਖ ਭਾਰ ਵਰਗਾਂ ਵਿਚ ਕਲਪਨਾ ਹੀਰ, ਏਕਤਾ, ਸਨੈਨਾ ਅਤੇ ਅੰਸ਼ ਕੁਮਾਰੀ ਨੇ ਪਹਿਲਾ ਸਥਾਨ, ਦਿਕਸ਼ਾ, ਖ਼ੁਸ਼ੀ ਨੇ ਦੂਜਾ ਸਥਾਨ ਅਤੇ ਨੰਦਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਦੀ ਪ੍ਰਤੀਯੋਗਤਾ ਵਿਚ ਕਲਪਨਾ ਹੀਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਵਧੀਆ ਪ੍ਰਦਰਸ਼ਨ ਲਈ ਭਾਗੀਦਾਰ ਵਿਦਿਆਰਥਣਾਂ ਨੂੰ ਸਕੂਲ ਵਿਖੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼ ਹਰਸਿਮਰਨ ਸਿੰਘ, ਰਜਿੰਦਰ ਕੌਰ, ਸਵਿਤਾ ਪਵਾਰ, ਅੰਤਿਕਾ ਧੀਰ, ਪੂਜਾ ਸੂਦ, ਆਸ਼ਾ ਰਾਣੀ, ਜੋਤੀ ਕੁਮਾਰੀ, ਰਚਨਾ ਦੇਵੀ, ਦੀਪਾਵਲੀ ਅਤੇ ਸੁਖਵਿੰਦਰ ਕੌਰ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਸੋਵਾਲ ਵਿਖੇ ਮੈਗਾ ਪੀ.ਟੀ.ਐਮ. ਅਗਲੀ ਖ਼ਬਰ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।