05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕ੍ਰਿਸਮਸ ਦੇ ਤਿਉਹਾਰ ਸੰਬੰਧੀ ਲੱਖਣ ਕਲਾਂ ਤੋਂ ਸ਼ੋਭਾ ਯਾਤਰਾ ਸਜਾਈ

ਅਜੀਤ ਡੈਸਕ 25-12-2025
ਕਪੂਰਥਲਾ, 24 ਦਸੰਬਰ (ਸਡਾਨਾ)-ਦਾਊਦ ਕ੍ਰਿਸਚੀਅਨ ਸੈਨਾ ਪਿੰਡ ਲੱਖਣ ਕਲਾਂ ਵਲੋਂ ਸੀ.ਐਨ.ਆਈ. ਚਰਚ ਅਤੇ ਸੇਵਨ ਡੇਅ ਚਰਚ ਦੇ ਸਹਿਯੋਗ ਨਾਲ ਕ੍ਰਿਸਮਸ ਦੇ ਤਿਉਹਾਰ ਸੰਬੰਧੀ ਲੱਖਣ ਕਲਾਂ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ | ਦਾਊਦ ਕ੍ਰਿਸਚੀਅਨ ਸੈਨਾ ਦੇ ਪ੍ਰਧਾਨ ਜਸਵਿੰਦਰ ਬਿੱਟਾ, ਦਿਲਦਾਰ ਸਹੋਤਾ ਤੇ ਸੋਨੂੰ ਦੀ ਪ੍ਰਧਾਨਗੀ ਹੇਠ ਸਜਾਈ ਗਈ ਸ਼ੋਭਾ ਯਾਤਰਾ ਲੱਖਣ ਕਲਾਂ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਹਮੀਰਾ ਪਹੁੰਚੀ, ਜਿੱਥੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਬਿੰਦਰਪਾਲ, ਬਲਵੰਤ, ਕੁਲਦੀਪ, ਡੈਨੀਅਲ, ਸ਼ਿੰਦਰਪਾਲ, ਪਰਮਜੀਤ ਵਲੋਂ ਸ਼ੋਭਾ ਯਾਤਰਾ ਵਿਚ ਸ਼ਾਮਲ ਪਾਸਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਜਸਵਿੰਦਰ ਬਿੱਟਾ ਤੇ ਦਿਲਦਾਰ ਸਹੋਤਾ ਨੇ ਆਏ ਹੋਏ ਲੋਕਾਂ ਨੂੰ ਕਿ੍ਸਮਿਸ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ | ਇਸ ਮੌਕੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਨਿੱਜੀ ਸਕੱਤਰ ਮਨਪ੍ਰੀਤ ਸਿੰਘ ਮਾਂਗਟ, ਵਿਕਾਸ ਸ਼ਰਮਾ ਕੌਂਸਲਰ, ਪਾਸਟਰ ਰਾਜੂ ਮਸੀਹ, ਪਾਸਟਰ ਸੰਜੇ, ਪਾਸਟਰ ਵਿਲੀਅਮ ਬਿੱਟੂ, ਪਾਸਟਰ ਬਲਵਿੰਦਰ, ਪਾਸਟਰ ਸੰਜੀਵ ਮਸੀਹ, ਪਾਸਟਰ ਨਰਾਇਣ ਮਸੀਹ, ਸਰਪੰਚ ਕੁਲਦੀਪ ਸਿੰਘ, ਸਾਬਕਾ ਸਰਪੰਚ ਸਤਨਾਮ, ਪਾਸਟਰ ਅਜੀਤ ਕੁਮਾਰ, ਗੁਰਪ੍ਰੀਤ ਗੋਪੀ, ਸਾਜਨ, ਪਰਮਜੀਤ ਪੰਮਾ, ਕਮਲ, ਰਾਜੂ, ਸੰਤੋਸ਼, ਬਲਵਿੰਦਰ, ਨਿੰਦਰ, ਅਮਰਨਾਥ, ਅਮਿਤ ਸਹੋਤਾ, ਪ੍ਰੀਤ ਗਿੱਲ, ਮੈਥਿਊ ਸਹੋਤਾ ਤੇ ਹੋਰ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 1, 2, 3 ਜਨਵਰੀ ਨੂੰ ਅਗਲੀ ਖ਼ਬਰ ਅਫੇਕਟੋ ਹੋਮਿਓਪੈਥੀ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੁਫ਼ਤ ਬਾਲ ਸਿਹਤ ਮੈਡੀਕਲ ਕੈਂਪ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।