ਕਪੂਰਥਲਾ, 8 ਦਸੰਬਰ (ਅਮਰਜੀਤ ਕੋਮਲ)-ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਚ.ਐਸ. ਵਾਲੀਆ ਵਲੋਂ ਹੋਰ ਅਕਾਲੀ ਆਗੂਆਂ ਦੇ ਨਾਲ ਬਲਾਕ ਸੰਮਤੀ ਕਪੂਰਥਲਾ ਦੇ ਵੱਖ-ਵੱਖ ਜ਼ੋਨਾਂ ਤੋਂ ਚੋਣ ਲੜ ਰਹੇ 16 ਉਮੀਦਵਾਰਾਂ ਤੇ ਜ਼ਿਲ੍ਹਾ ਪ੍ਰੀਸ਼ਦ ਦੇ 2 ਉਮੀਦਵਾਰਾਂ ਦੇ ਹੱਕ ਵਿਚ ਪਿੰਡਾਂ ਵਿਚ ਮੀਟਿੰਗਾਂ ਕਰਕੇ ਲੋਕਾਂ ਨੂੰ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕੀਤੀ | ਇੱਥੇ ਵਰਨਣਯੋਗ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਚੂਹੜਵਾਲ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਮੋਹਿੰਦਰ ਸਿੰਘ ਮੇਜਰਵਾਲ, ਸਿੱਧਵਾ ਦੋਨਾ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਊਸ਼ਾ ਰਾਣੀ | ਜਦਕਿ ਬਲਾਕ ਸੰਮਤੀ ਦੇ ਸੁਭਾਨਪੁਰ ਜ਼ੋਨ ਤੋਂ ਗੁਰਮੀਤ ਕੌਰ, ਖੁਖਰੈਣ ਜ਼ੋਨ ਤੋਂ ਅਮਨਪ੍ਰੀਤ ਕੌਰ, ਕਾਂਜਲੀ ਜ਼ੋਨ ਤੋਂ ਕੁਲਜੀਤ ਕੌਰ, ਨਵਾਂ ਪਿੰਡ ਤੋਂ ਹਿੰਮਤ ਲਾਲ ਬਹੁਈ, ਲੱਖਣ ਕਲਾਂ ਜ਼ੋਨ ਤੋਂ ਰਾਜ ਕੁਮਾਰ (ਸੀਨਪੁਰਾ), ਧੁਆਂਖੇ ਜਗੀਰ ਤੋਂ ਗੁਰਨਾਮ ਸਿੰਘ ਕਾਦੂਪੁਰ, ਵਡਾਲਾ ਕਲਾਂ ਤੋਂ ਜਗੀਰ ਸਿੰਘ ਫੂਲੇਵਾਲ, ਇੱਬਣ ਤੋਂ ਕੁਲਤਾਰ ਸਿੰਘ ਕਾਲਾ, ਤਲਵੰਡੀ ਮਹਿਮਾ ਜ਼ੋਨ ਤੋਂ ਰੇਖਾ, ਨੱਥੂ ਚਾਹਲ ਜ਼ੋਨ ਤੋਂ ਮਨਜੀਤ ਕੌਰ, ਬਲੇਰ ਖ਼ਾਨਪੁਰ ਜ਼ੋਨ ਤੋਂ ਮਲਕੀਤ ਸਿੰਘ, ਆਲਮਗੀਰ ਜ਼ੋਨ ਤੋਂ ਕੁਲਵਿੰਦਰ ਕੌਰ ਆਲਮਗੀਰ, ਕਾਲਾ ਸੰਘਿਆਂ ਜ਼ੋਨ ਤੋਂ ਪਰਮਜੀਤ ਕੌਰ, ਸਿੱਧਵਾ ਦੋਨਾਂ ਜ਼ੋਨ ਤੋਂ ਸੁਖਜਿੰਦਰ ਕੌਰ, ਸੈਦੋਵਾਲ ਜ਼ੋਨ ਤੋਂ ਰਜਨੀ ਤੇ ਭਾਣੋਲੰਗਾ ਜ਼ੋਨ ਤੋਂ ਰਘੁਵੀਰ ਸਿੰਘ ਚੋਣ ਲੜ ਰਹੇ ਹਨ | ਉਮੀਦਵਾਰਾਂ ਵਲੋਂ ਵੀ ਆਪੋ ਆਪਣੇ ਜ਼ੋਨ ਵਿਚ ਪੈਂਦੇ ਪਿੰਡਾਂ ਵਿਚ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ |