07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਆਮ ਆਦਮੀ ਪਾਰਟੀ ਨੇ ਚੋਣਾਂ ਵਿਚ ਉਮੀਦਵਾਰਾਂ ਨੂੰ ਡਰਾ-ਧਮਕਾ ਕੇ ਪੇਪਰ ਰੱਦ ਕਰਵਾ ਕੇ ਲੋਕਤੰਤਰ ਦਾ ਕਤਲ ਕੀਤਾ-ਨਵਤੇਜ ਚੀਮਾ

ਅਜੀਤ ਡੈਸਕ 07-12-2025
ਸੁਲਤਾਨਪੁਰ ਲੋਧੀ, 6 ਦਸੰਬਰ (ਨਰੇਸ਼ ਹੈਪੀ)-ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਸਬੰਧੀ ਹਲਕਾ ਸੁਲਤਾਨਪੁਰ ਲੋਧੀ ਦੇ ਕਾਂਗਰਸ ਪਾਰਟੀ ਦੀ ਇੱਕ ਅਹਿਮ ਮੀਟਿੰਗ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ | ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਲੋਕਤੰਤਰ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ ਜਿਸ ਦਾ ਹਰਜਾਨਾ ਪੰਜਾਬ ਸਰਕਾਰ ਨੂੰ ਪਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਦੀ ਮਸ਼ੀਨਰੀ ਵਜੋਂ ਕੰਮ ਕਰ ਰਹੀ ਪੁਲਿਸ ਨੇ ਕਾਂਗਰਸ ਵਰਕਰਾਂ ਨੂੰ ਕਾਗਜ਼ ਫਾਈਲ ਹੋਣ ਤੋਂ ਰੋਕਿਆ ਜਦਕਿ ਕਈ ਉਮੀਦਵਾਰਾਂ ਦੇ ਪੇਪਰ ਹੀ ਦਾਖਲ ਨਹੀਂ ਹੋਣ ਦਿੱਤੇ | ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਦਾ ਹੌਸਲਾ ਬਹੁਤ ਬੁਲੰਦ ਹੈ ਅਤੇ ਕਾਂਗਰਸ ਪਾਰਟੀ ਇਸ ਧੱਕੇਸ਼ਾਹੀ ਦੇ ਬਾਵਜੂਦ ਚੋਣ ਜਿੱਤੇਗੀ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਹਾਰ ਤੋਂ ਡਰਦੇ ਮਾਰੇ ਅਜਿਹੀ ਧੱਕੇਸ਼ਾਹੀ ਹੀ ਕਰਨੀ ਸੀ ਤਾਂ ਚੋਣਾਂ ਕਰਵਾਉਣ ਦਾ ਕੀ ਫ਼ਾਇਦਾ | ਆਪਣੇ ਹੀ ਸਾਰੇ ਉਮੀਦਵਾਰਾਂ ਨੂੰ ਖ਼ੁਦ ਨਾਮਜ਼ਦ ਕਰਵਾ ਦਿੰਦੀ | ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸਾਡੇ ਉਮੀਦਵਾਰਾਂ ਨੂੰ ਵੱਖ-ਵੱਖ ਤਰੀਕਿਆਂ ਤੇ ਹਰਕਤਾਂ ਨਾਲ ਚੋਣ ਨਾ ਲੜਨ ਤੋਂ ਦਬਾਇਆ ਤੇ ਧਮਕਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਤੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਹਨ ਜਿਸ ਦਾ ਹਿਸਾਬ ਵੀ ਸਰਕਾਰ ਨੂੰ ਦੇਣਾ ਹੋਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਚੋਣ ਨਿਸ਼ਾਨ ਪੰਜੇ ਤੇ ਚੋਣ ਲੜ ਰਹੇ ਹਨ ਅਤੇ ਕੁੱਝ ਕਾਂਗਰਸੀ ਆਗੂ ਜੋ ਕਾਂਗਰਸ ਉਮੀਦਵਾਰ ਦਾ ਵਿਰੋਧ ਕਰ ਰਹੇ ਹਨ, ਉਹ ਆਪਣੇ ਆਪ ਨੂੰ ਕਾਂਗਰਸੀ ਆਗੂ ਨਾ ਅਖਵਾਉਣ | ਅੰਤ ਵਿਚ ਨਵਤੇਜ ਸਿੰਘ ਚੀਮਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਉਮੀਦਵਾਰਾਂ ਨੂੰ ਡਰਾਇਆ ਧਮਕਾਇਆ ਗਿਆ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਰੋਸ ਧਰਨਾ ਦੇਣਗੇ ਜਿਸ ਦੇ ਲਈ ਪ੍ਰਸ਼ਾਸਨ ਅਤੇ ਸਰਕਾਰ ਜ਼ਿੰਮੇਵਾਰ ਹੋਵੇਗੀ | ਇਸ ਮੌਕੇ ਸਾਬਕਾ ਮੀਤ ਪ੍ਰਧਾਨ ਜ਼ਿਲ੍ਹਾ ਪ੍ਰੀਸ਼ਦ ਹਰਜਿੰਦਰ ਸਿੰਘ ਜਿੰਦਾ, ਬਲਾਕ ਪ੍ਰਧਾਨ ਮੁਖਤਾਰ ਸਿੰਘ ਭਗਤਪੁਰ, ਗੁਰਿੰਦਰ ਪਾਲ ਸਿੰਘ ਗੋਗਾ ਪ੍ਰਧਾਨ, ਜਸਕਰਨ ਸਿੰਘ ਚੀਮਾ, ਨੋ ਨਿਹਾਲ ਸਿੰਘ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਪੰਨੂ, ਡਾ.ਨਰਿੰਦਰ ਸਿੰਘ ਗਿੱਲਾਂ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਜੋਨ ਭਰੋਆਣਾ, ਨਵ ਸੇਖੋਂ ਯੂਥ ਕੋਆਰਡੀਨੇਟਰ, ਰਮੇਸ਼ ਡਡਵਿੰਡੀ, ਗੁਰਮੇਲ ਸਿੰਘ ਚਾਹਲ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਜਗਪਾਲ ਸਿੰਘ ਚੀਮਾ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ, ਸੁਖ ਬੂਲੇ, ਅਮਰਜੀਤ ਸਿੰਘ ਬੰਬ, ਕਿਸਾਨ ਆਗੂ ਅਮਰ ਸਿੰਘ ਮੰਡ, ਹਰਨੇਕ ਸਿੰਘ ਵਿਰਦੀ, ਅੰਗਰੇਜ਼ ਸਿੰਘ ਡੇਰਾ ਸੈਯਦਾਂ, ਨੰਬਰਦਾਰ ਲਾਲ ਸਿੰਘ ਨਿਰਮਲ ਸਿੰਘ ਲਾਡੀ, ਯੂਥ ਆਗੂ ਮੋਨੂੰ ਭੰਡਾਰੀ, ਬਾਵਾ ਭਗਤਪੁਰ, ਡਾ. ਕੁਲਵੰਤ ਸਿੰਘ ਧੰਜੂ, ਨੰਬਰਦਾਰ ਮਨਜੀਤ ਸਿੰਘ, ਨੰਬਰਦਾਰ ਸਾਹਿਬ ਸਿੰਘ ਭੁੱਲਰ, ਸਾਬਕਾ ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ, ਸਾਬਕਾ ਸਰਪੰਚ ਸ਼ਿੰਦਰ ਸਿੰਘ ਬੂਸੋਵਾਲ, ਸਾਬਕਾ ਸਰਪੰਚ ਸੁਖਚੈਨ ਸਿੰਘ ਉਗਰੂਪੁਰ, ਸੋਢੀ ਤੋਤੀ, ਰਵੀਪਾਲ ਦੀਪੇਵਾਲ, ਜੀਤ ਸਿੰਘ ਫੋਰਮੈਨ, ਦਲਬੀਰ ਸਿੰਘ ਚੀਮਾ, ਡਾਕਟਰ ਸੁਖਵਿੰਦਰ ਸਿੰਘ, ਹਰਦੀਪ ਸਿੰਘ ਗੱਟੀ, ਸੁਖਦੇਵ ਸਿੰਘ ਭੌਰ, ਕੁਲਦੀਪ ਸਿੰਘ ਸਰੂਪਵਾਲ, ਪ੍ਰੀਤਮ ਸਿੰਘ, ਰਣਜੀਤ ਸਿੰਘ, ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਕਾਬੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਸਾਰੇ ਉਮੀਦਵਾਰ ਵੱਡੀ ਲੀਡ ਨਾਲ ਜਿੱਤਣਗੇ-ਜਥੇਦਾਰ ਮੁਖ਼ਤਿਆਰ ਸਿੰਘ ਸੋਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।