06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਾਵੇਗੀ-ਬਸਪਾ ਆਗੂ

ਅਜੀਤ ਡੈਸਕ 07-12-2025
ਖਲਵਾੜਾ, 6 ਦਸੰਬਰ (ਮਨਦੀਪ ਸਿੰਘ ਸੰਧੂ)- 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ ਵਲੋਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਮ ਮੂਰਤੀ ਖੇੜਾ ਜਨਰਲ ਸਕੱਤਰ ਬਸਪਾ ਨੇ ਕਰਦਿਆਂ ਕਿਹਾ ਕਿ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਹਰਭਜਨ ਖਲਵਾੜਾ ਸਮੇਤ ਬਲਾਕ ਸੰਮਤੀ ਖਲਵਾੜਾ ਜੋਨ ਤੋਂ ਜੋਗਿੰਦਰ ਪਾਲ, ਭੁੱਲਾਰਾਈ ਜੋਨ ਤੋਂ ਪਰਮਿੰਦਰ ਬੋਧ, ਖੇੜਾ ਜੋਨ ਤੋਂ ਪਰਮਜੀਤ ਕੌਰ, ਮੇਹਟ ਜੋਨ ਤੋਂ ਦਲਜੀਤ ਕੁਮਾਰ, ਮੌਲੀ ਜੋਨ ਤੋਂ ਮਨਜਿੰਦਰ ਕੌਰ, ਜਗਤਪੁਰ ਜਟਾਂ ਤੋਂ ਊਸ਼ਾ ਦੇਵੀ ਅਤੇ ਨੰਗਲ ਮੱਝਾ ਜੋਨ ਤੋਂ ਹਰਜੀਤ ਕੁਮਾਰੀ ਪਾਰਟੀ ਵਲੋਂ ਉਮੀਦਵਾਰ ਐਲਾਨੇ ਗਏ ਹਨ ਜੋ ਕਿ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕਰਨਗੇ | ਉਨ੍ਹਾਂ ਸਮੂਹ ਪਾਰਟੀ ਵਰਕਰਾਂ ਨੂੰ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਜੁਟਣ ਦੀ ਅਪੀਲ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਹਰਭਜਨ ਖਲਵਾੜਾ, ਰਾਮ ਮੂਰਤੀ ਖੇੜਾ, ਸੁਰਿੰਦਰ ਭਬਿਆਣਾ, ਵਿਵੇਕ ਕੁਮਾਰ, ਸੁਰਿੰਦਰ ਪਾਲ, ਸੰਜੀਵ ਮਲ, ਜਗਦੀਪ ਚੋਪੜਾ ਅਤੇ ਕੀਮਤੀ ਲਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਾਰੀਆਂ ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇ... ਅਗਲੀ ਖ਼ਬਰ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ-ਸੁਰਜੀਤ ਭੁੱਲਾਰਾਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।