06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਆਜ਼ਾਦ ਉਮੀਦਵਾਰ ਕੁਲਵੰਤ ਸਿੰਘ ਨੂੰ ਮੰਜਾ ਚੋਣ ਨਿਸ਼ਾਨ ਮਿਲਿਆ

ਅਜੀਤ ਡੈਸਕ 07-12-2025
ਖਲਵਾੜਾ, 6 ਦਸੰਬਰ (ਮਨਦੀਪ ਸਿੰਘ ਸੰਧੂ)-14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਸਬੰਧ ਵਿਚ ਅੱਜ ਫਗਵਾੜਾ ਬਲਾਕ ਸੰਮਤੀ ਦੇ ਅਧੀਨ ਪੈਂਦੇ ਭੁੱਲਾਰਾਈ ਜੋਨ ਤੋਂ ਆਜ਼ਾਦ ਉਮੀਦਵਾਰ ਕੁਲਵੰਤ ਸਿੰਘ ਨੂੰ ਮੰਜਾ ਚੋਣ ਨਿਸ਼ਾਨ ਮਿਲਿਆ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਮਰਥਕ ਚੋਣ ਨਿਸ਼ਾਨ ਲੈਣ ਪਹੁੰਚੇ ਅਤੇ ਮੰਜਾ ਚੋਣ ਨਿਸ਼ਾਨ ਨੂੰ ਤਰਜੀਹ ਦਿੱਤੀ | ਇਸ ਮੌਕੇ ਉਨ੍ਹਾਂ ਦੱਸਿਆ ਕਿ ਹੁਣ ਉਹ ਆਪਣੇ ਜੋਨ ਵਿਚ ਪੈਂਦੇ ਪਿੰਡ ਭੁੱਲਾਰਾਈ, ਅਮਰੀਕ ਨਗਰੀ, ਅਕਾਲਗੜ੍ਹ, ਵਰਿਆਹਾਂ, ਦੇਵਾ ਸਿੰਘ ਵਾਲਾ, ਪੰਡੋਰੀ ਅਤੇ ਬਲਾਲੋਂ ਆਦਿ ਪਿੰਡਾਂ ਵਿਚ ਆਪਣੇ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕਰਨਗੇ |
ਪਿਛਲੀ ਖ਼ਬਰ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ-ਸੁਰਜੀਤ ਭੁੱਲਾਰਾਈ... ਅਗਲੀ ਖ਼ਬਰ ਬਹਾਦਰ ਸਿੰਘ ਸੰਗਤਪੁਰ ਵਲੋਂ ਲੱਖਪੁਰ ਜ਼ੋਨ ਵਿਚ ਚੋਣ ਸਰਗਰਮੀਆਂ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।