06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪ੍ਰੀਤ ਨਗਰ 'ਚ ਕੂੜੇ ਦੇ ਡੰਪ ਕੋਲ ਨਵ-ਜਨਮੀ ਬੱਚੀ ਮਿਲੀ

ਅਜੀਤ ਡੈਸਕ 07-12-2025
ਫਗਵਾੜਾ, 6 ਦਸੰਬਰ (ਹਰਜੋਤ ਸਿੰਘ ਚਾਨਾ)- ਮੁਹੱਲਾ ਪ੍ਰੀਤ ਨਗਰ ਗਲੀ ਨੰਬਰ 1 ਵਿੱਚ ਸਵੇਰੇ ਇੱਕ ਨਵਜਨਮੀ ਬੱਚੀ ਕੂੜੇ ਦੇ ਡੰਪ ਦੇ ਕੋਲ ਮਿਲੀ | ਜਾਣਕਾਰੀ ਦਿੰਦੇ ਹੋਏ ਕਮਲ ਕੁਮਾਰ ਨੇ ਦੱਸਿਆ ਕਿ ਇਹ ਬੱਚੀ ਉਨ੍ਹਾਂ ਦੇ ਘਰ ਦੇ ਨੇੜੇ ਮਿਲੀ ਹੈ | ਉਨ੍ਹਾਂ ਨੇ ਇਸ ਦੀ ਸੂਚਨਾ ਮੁਹੱਲੇ ਦੀ ਕੌਸਲਰ ਦੇ ਪਤੀ ਸੰਜੀਵ ਕੁਮਾਰ ਟੀਟੂ ਨੂੰ ਦਿੱਤੀ | ਉਹ ਮੌਕੇ ਪਹੁੰਚੇ ਅਤੇ 108 ਐਂਬੂਲੈਂਸ ਅਤੇ ਰੇਲਵੇ ਪੁਲਿਸ ਚੌਕੀ ਨੂੰ ਸੂਚਿਤ ਕੀਤਾ | ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਬੱਚੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਅਤੇ ਬੱਚੀ ਦੀ ਮਾਂ ਦੀ ਖੋਜ ਸ਼ੁਰੂ ਕੀਤੀ | ਬੱਚੀ ਦੀ ਮਾਂ ਕੁੱਝ ਹੀ ਦੂਰੀ 'ਤੇ ਕੂੜੇ ਦੇ ਡੰਪ ਕੋਲ ਬੇਹੋਸ਼ ਮਿਲੀ | ਰੇਲਵੇ ਚੌਕੀ ਅਫ਼ਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੱਚੀ ਨੂੰ ਜਨਮ ਦੇਣ ਵਾਲੀ ਇਸਤਰੀ ਪਰਵਾਸੀ ਹੈ ਅਤੇ ਮਾਨਸਿਕ ਤੌਰ 'ਤੇ ਕਮਜ਼ੋਰ ਹੈ ਅਤੇ ਬੋਲਣ ਦੀ ਹਾਲਤ ਵਿੱਚ ਨਹੀਂ ਸੀ | ਲੋਕਾਂ ਨੇ ਮਹਿਲਾ ਨੂੰ ਵੀ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਇਲਾਜ ਕਰਕੇ ਬੱਚੀ ਅਤੇ ਉਸ ਦੀ ਮਾਂ ਨੂੰ ਸਿਹਤਮੰਦ ਦੱਸਿਆ ਹੈ |
ਪਿਛਲੀ ਖ਼ਬਰ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਪਿਓ-ਪੁੱਤਰ ਜ਼ਖ਼ਮੀ ਅਗਲੀ ਖ਼ਬਰ ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਪੰਜਾਬ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।