ਨਡਾਲਾ, 3 ਦਸੰਬਰ (ਰਘਬਿੰਦਰ ਸਿੰਘ)-ਸਾਹਿਤਕ ਪਿੜ ਨਡਾਲਾ ਵੱਲੋਂ ਜੰਮੂ ਕਸ਼ਮੀਰ ਦੇ ਪ੍ਰਸਿੱਧ ਅਤੇ ਚਰਚਿੱਤ ਪੰਜਾਬੀ ਕਹਾਣੀਕਾਰ ਹਰਭਜਨ ਸਿੰਘ ਸਾਗਰ ਦੇ ਅਕਾਲ ਚਲਾਣੇ ਤੇ ਇੱਕ ਸ਼ੋਕ ਸਭਾ ਕੀਤੀ ਗਈ ਇਸ ਮੌਕੇ ਪਰਿਵਾਰਕ ਨਾਲ ਡੂੰਘੇ ਦੁੱਖ ਤੇ ਹਮਦਰਦੀ ਦਾ ਇਜ਼ਹਾਰ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਇਸ ਅਸਿਹ ਸਦਮੇ ਵਿਚ ਨਿਕਲਣ ਲਈ ਪਰਿਵਾਰ ਨੂੰ ਤਾਕਤ ਬਖ਼ਸ਼ੇ ਸਵਰਗਵਾਸੀ ਹਰਭਜਨ ਸਾਗਰ ਦੀ ਸਾਹਿਤਕ ਦੇਣ ਉੱਪਰ ਗੱਲ ਕਰਦਿਆਂ ਸਭਾ ਦੇ ਪ੍ਰਧਾਨ ਨਿਰਮਲ ਸਿੰਘ ਖੱਖ ਨੇ ਕਿਹਾ ਕਿ ਉਨ੍ਹਾਂ ਦੀ ਕਹਾਣੀ ਨੇ ਪੰਜਾਬੀ ਦੀ ਪ੍ਰਗਤੀਵਾਦੀ ਕਹਾਣੀ ਵਿਚ ਅਹਿਮ ਯੋਗਦਾਨ ਪਾਇਆ ਹੈ ਇਸ ਕਰਕੇ ਉਨ੍ਹਾਂ ਦੀ ਦੇਣ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ਉਨ੍ਹਾਂ ਦੇ ਕਹਾਣੀ ਸੰਗ੍ਰਹਿਆਂ 'ਦਾਇਰੇ', ਯਾਤਰੀ ਅਤੇ ਬੰਦ ਦਰਵਾਜ਼ੇ ਦਾ ਬਿਰਤਾਂਤ ਦੇ ਸਬੰਧ ਵਿਚ ਸਭਾ ਦੇ ਜਰਨਲ ਸਕੱਤਰ ਡਾ. ਕਰਮਜੀਤ ਸਿੰਘ ਨਡਾਲਾ ਨੇ ਕਿਹਾ ਕਿ ਇਹ ਤਿੰਨੋਂ ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀਆਂ ਦਾ ਮਾਣ ਹਨ ਉਨ੍ਹਾਂ ਨੇ ਭਾਵੇਂ ਥੋੜਾ ਲਿਖਿਆ ਪਰ ਮੁੱਲਵਾਨ ਲਿਖਿਆ ਹੈ ਪ੍ਰਗਤੀਵਾਦੀ ਪੰਜਾਬੀ ਕਹਾਣੀ ਦਾ ਜਦ ਵੀ ਜ਼ਿਕਰ ਹੋਵੇਗਾ | ਹਰਭਜਨ ਸਿੰਘ ਸਾਗਰ ਤੋਂ ਬਿਨਾਂ ਅਧੂਰਾ ਰਹੇਗਾ ਪੰਜਾਬੀ ਜ਼ੁਬਾਨ ਅਤੇ ਸਾਹਿਤ-ਸਿਰਜਣਾਂ ਬਹੁਤ ਵੱਡੀ ਗੱਲ ਹੈ | ਜੰਮੂ ਕਸ਼ਮੀਰ ਅਕੈਡਮੀ ਆਫ ਆਰਟ, ਕਲਚਰ ਅਤੇ ਲੈਂਗਵੇਜਿਜ ਵੱਲੋਂ ਉਨ੍ਹਾਂ ਦੇ ਦੋ ਕਹਾਣੀ ਸੰਗ੍ਰਹਿ ਉਤਮ ਪੁਸਤਕਾਂ ਵਜੋਂ ਸਨਮਾਨ ਗਏ ਹਨ | ਸਭਾ ਦੇ ਅੰਤ ਵਿਚ ਦੋ ਮਿੰਟ ਮੋਨ ਰੱਖਕੇ ਉਨ੍ਹਾਂ ਦੀ ਵਿੱਛੜੀ ਆਤਮਾ ਨੂੰ ਸ਼ਰਧਾਂਜਲੀ ਸਭਾ ਭੇਟ ਕੀਤੀ ਗਈ ਇਸ ਮੌਕੇ ਸੀਰਾਜਾ ਦੇ ਸੰਪਾਦਕ ਪੋਮਿੰਦਰ ਸਿੰਘ ਪਾਰਸ, ਪ੍ਰਸਿੱਧ ਕਹਾਣੀਕਾਰ ਤੇ ਨਾਵਲਕਾਰ ਰਤਨ ਸਿੰਘ ਕੰਵਲ, ਡਾ. ਮੱਖਣ ਸਿੰਘ, ਨਿਰਮਲ ਸਿੰਘ ਖੱਖ, ਗੁਰਭਜਨ ਸਿੰਘ ਲਾਸਾਨੀ, ਡਾ. ਸੁਖਵਿੰਦਰ ਸਿੰਘ ਪਠਾਨਕੋਟ, ਡਾ. ਲੇਖ ਰਾਜ ਤੇ ਲਾਲੀ ਕਰਤਾਰਪੁਰੀ ਹਾਜ਼ਰ ਸਨ |