16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸਕੇਪ ਸਾਹਿਤਕ ਸੰਸਥਾ ਨੇ ਕਵੀ ਦਰਬਾਰ-'ਸ਼ਬਦ ਸਿਰਜਣਹਾਰੇ' ਪੁਰਸਕਾਰ 2025 ਕਰਵਾਇਆ

ਅਜੀਤ ਡੈਸਕ 04-12-2025
ਫਗਵਾੜਾ, 3 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਸਕੇਪ ਸਾਹਿਤਕ ਸੰਸਥਾ ਵਲੋਂ ਅੱਜ ਇਕ ਸ਼ਾਨਦਾਰ ਕਵੀ ਦਰਬਾਰ ਤੇ 'ਸ਼ਬਦ ਸਿਰਜਣਹਾਰੇ ਪੁਰਸਕਾਰ 2025' ਸਮਾਗਮ ਕਰਵਾਇਆ ਗਿਆ | ਜਿਸ ਵਿਚ ਪ੍ਰਸਿੱਧ ਸ਼ਾਇਰ ਬਲਦੇਵ ਰਾਜ ਕੋਮਲ ਤੇ ਸੁਰਜੀਤ ਸਾਜਨ ਨੂੰ ਉਨ੍ਹਾਂ ਦੇ ਕੀਮਤੀ ਸਾਹਿਤਕ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਇਸੇ ਮੌਕੇ ਰਵਿੰਦਰ ਸਹਿਰਾਅ ਦੀ ਨਵੀਂ ਪੁਸਤਕ 'ਲਾਹੌਰ ਨਾਲ ਗੱਲਾਂ' ਦਾ ਵੀ ਲੋਕ ਅਰਪਣ ਕੀਤਾ ਗਿਆ, ਜਿਸ ਨੇ ਸਮਾਗਮ ਦੀ ਸ਼ਾਨ ਵਿਚ ਹੋਰ ਵਾਧਾ ਕੀਤਾ | ਪ੍ਰਧਾਨਗੀ ਮੰਡਲ ਵਿਚ ਸੰਸਥਾ ਦੇ ਸਰਪ੍ਰਸਤ ਪਿ੍ੰ: ਗੁਰਮੀਤ ਸਿੰਘ ਪਲਾਹੀ, ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ, ਪਿ੍ੰ. ਨਿਰਮਲ ਸਿੰਘ, ਰਵਿੰਦਰ ਸਹਿਰਾਅ, ਸੁਰਜੀਤ ਸਾਜਨ, ਲਖਵਿੰਦਰ ਸਿੰਘ ਜੌਹਲ, ਬਲਦੇਵ ਰਾਜ ਕੋਮਲ ਨੇ ਸ਼ਿਰਕਤ ਕੀਤੀ | ਸੰਸਥਾ ਦੇ ਸਰਪ੍ਰਸਤ ਪਿ੍ੰ: ਗੁਰਮੀਤ ਸਿੰਘ ਪਲਾਹੀ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੇ ਸਾਹਿਤਕ ਇਤਿਹਾਸ ਵਿਚ ਰਵਿੰਦਰ ਸਹਿਰਾਅ ਅਜਿਹੇ ਲੇਖਕ ਹਨ ਜੋ ਆਪਣੇ ਲੇਖਣੀ ਰਾਹੀਂ ਲੋਕਾਂ ਦੇ ਦੁੱਖ-ਸੁੱਖ ਬਹੁਤ ਵਧੀਆ ਤਰੀਕੇ ਨਾਲ ਦਰਸਾਉਂਦੇ ਰਹੇ ਹਨ | ਸਾਹਿਤਕਾਰ ਲਖਵਿੰਦਰ ਸਿੰਘ ਜੌਹਲ ਨੇ ਰਵਿੰਦਰ ਸਹਿਰਾਅ ਦੇ ਲੰਬੇ ਸਾਹਿਤਕ ਸਫ਼ਰ, ਸਮਾਜਿਕ ਸਮਰਪਣ ਤੇ ਆਪਣੀ ਮਿੱਟੀ, ਆਪਣੀ ਭਾਸ਼ਾ ਨਾਲ ਅਤੁੱਟ ਨਿਭਾਅ ਦੀ ਪ੍ਰਸੰਸਾ ਕੀਤੀ | ਡਾ. ਜਗੀਰ ਸਿੰਘ ਨੂਰ ਨੇ ਪੁਸਤਕ ਦੀ ਸਾਹਿਤਕ ਮਹੱਤਤਾ ਨੂੰ ਰੌਸ਼ਨ ਕਰਦਿਆਂ ਕਿਹਾ ਕਿ ਇਸ ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਯਾਦਾਂ, ਇਤਿਹਾਸਕ ਤੱਥਾਂ, ਤਜਰਬਿਆਂ ਤੇ ਬਰੀਕ ਹਕੀਕਤਾਂ ਨੂੰ ਇਕ ਵਿਲੱਖਣ ਅੰਦਾਜ਼ ਨਾਲ ਦਰਜ ਕੀਤਾ ਗਿਆ ਹੈ | ਪਿ੍ੰ. ਨਿਰਮਲ ਸਿੰਘ, ਭੁਪਿੰਦਰ ਕੌਰ, ਰਵਿੰਦਰ ਚੋਟ, ਪਰਵਿੰਦਰਜੀਤ ਸਿੰਘ ਨੇ ਵੀ ਸਰੋਤਿਆਂ ਨੂੰ ਸੰਬੋਧਨ ਕੀਤਾ | ਸਮਾਗਮ ਵਿਚ ਹੋਰ ਕਈ ਪ੍ਰਤਿਭਾਸ਼ਾਲੀ ਕਵੀਆਂ ਰਵਿੰਦਰ ਸਿੰਘ ਰਾਏ, ਸੋਢੀ ਸੱਤੋਵਾਲੀ, ਦਲਜੀਤ ਮਹਿਮੀ ਕਰਤਾਰਪੁਰ, ਕੈਪਟਨ ਦਵਿੰਦਰ ਸਿੰਘ ਜੱਸਲ, ਗੁਰਮੁਖ ਲੋਹਾਰ, ਨਾਨਕ ਚੰਦ ਵਿਰਦੀ, ਬਚਨ ਗੁੜਾ, ਅਜੀਤ ਪਾਲ ਸਿੰਘ ਕੋਛੜ, ਸੋਢੀ ਭਬਿਆਣਵੀ, ਸੁਖਦੇਵ ਭੱਟੀ ਫਿਰੋਜ਼ਪੁਰੀ, ਗੁਰਦੀਪ ਸਿੰਘ ਉਜਾਲਾ, ਉਰਮਲਜੀਤ ਸਿੰਘ ਵਾਲੀਆ, ਓਮ ਪ੍ਰਕਾਸ਼ ਸੰਦਲ, ਲਸ਼ਕਰ ਢੰਡਵਾੜਵੀ, ਭਿੰਡਰ ਪਟਵਾਰੀ, ਨਿਆਣਾ ਹਰਜਿੰਦਰ , ਜੱਸ ਸਰੋਆ, ਮਿੱਤਰ ਮਨਜੀਤ, ਲਵਪ੍ਰੀਤ ਰਾਏ, ਡਾ. ਇੰਦਰਜੀਤ ਸਿੰਘ ਵਾਸੂ, ਹਰਚਰਨ ਭਾਰਤੀ, ਨਗੀਨਾ ਸਿੰਘ ਬਲੱਗਣ, ਭਾਵਨਾ, ਸਰਗਮ ਨੇ ਆਪਣਾ ਰਸ ਭਰਿਆ ਕਲਾਮ ਵੀ ਪੇਸ਼ ਕੀਤਾ | ਸਮਾਗਮ ਦਾ ਸਟੇਜ ਸੰਚਾਲਨ ਕਮਲੇਸ਼ ਸੰਧੂ ਨੇ ਕੀਤਾ | ਸਕੇਪ ਸਾਹਿਤਕ ਸੰਸਥਾ ਵਲੋਂ ਸੰਸਥਾ ਦੇ ਮੀਤ ਪ੍ਰਧਾਨ ਪਰਵਿੰਦਰ ਜੀਤ ਸਿੰਘ ਨੇ ਮੌਜੂਦ ਸਭ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਨੀਰੂ ਸਹਿਰਾਅ, ਐਡਵੋਕੇਟ ਐਸ.ਐਲ. ਵਿਰਦੀ, ਬੰਸੋ ਦੇਵੀ, ਲੇਖ ਰਾਜ, ਕੁਲਦੀਪ ਕੁਮਾਰ, ਮਨਪ੍ਰੀਤ ਸਿੰਘ, ਸਮਰਜੀਤ ਸਿੰਘ, ਹਰਮਨ ਸਿੰਘ, ਮਨਦੀਪ ਸਿੰਘ, ਯਸ਼ ਚੋਪੜਾ, ਅਸ਼ੋਕ ਸ਼ਰਮਾ, ਰੁਪਿੰਦਰ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ |
ਪਿਛਲੀ ਖ਼ਬਰ ਅਲਪਾਈਨ ਪਬਲਿਕ ਹਾਈ ਸਕੂਲ ਭਟਨੂਰਾ ਕਲਾਂ 'ਚ ਵਿਦਿਆਰਥੀਆਂ ਅਤੇ ਮਾਪਿਆਂ ਲਈ ਮੇਲਾ ਲਗਾਇਆ ਅਗਲੀ ਖ਼ਬਰ ਅਧਿਆਪਕ ਅਵਤਾਰ ਸਿੰਘ ਪ੍ਰਾਈਡ ਆਫ਼ ਸਕੂਲ 2025 ਦੇ ਐਵਾਰਡ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।