ਫਗਵਾੜਾ, 3 ਦਸੰਬਰ (ਹਰਜੋਤ ਸਿੰਘ ਚਾਨਾ)-ਯੁਵਕ ਸੇਵਾਵਾਂ ਪੰਜਾਬ ਤੇ ਮੇਰਾ ਭਾਰਤ ਕੇਂਦਰ ਕਪੂਰਥਲਾ ਦੇ ਸਹਿਯੋਗ ਨਾਲ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਨੇ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਦੇ ਮੌਕੇ 'ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਪੰਡਿਤ ਰਾਹੁਲ ਸ਼ਰਮਾ ਨੇ ਕੀਤੀ | ਸੈਮੀਨਾਰ 'ਚ ਲੈਕਚਰਾਰ ਹਰਜਿੰਦਰ ਗੋਗਨਾ ਨੇ ਏਡਜ਼ ਮਹਾਂਮਾਰੀ ਸੰਬੰਧੀ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕਰਦਿਆਂ ਕਿਹਾ ਕਿ ਸਮਾਜ 'ਚ ਅਜੇ ਵੀ ਐਚ.ਆਈ.ਵੀ./ਏਡਜ਼ ਨੂੰ ਲੈ ਕੇ ਕਈ ਭਰਮ ਤੇ ਗ਼ਲਤ ਧਾਰਨਾਵਾਂ ਮੌਜੂਦ ਹਨ, ਜਿਨ੍ਹਾਂ ਦਾ ਦੂਰ ਹੋਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਨੌਜਵਾਨਾਂ ਨੂੰ ਸਹੀ ਸਿਹਤ ਸਿੱਖਿਆ ਪ੍ਰਦਾਨ ਕਰਨ, ਸੁਰੱਖਿਅਤ ਵਤੀਰੇ ਅਪਣਾਉਣ ਤੇ ਏਡਜ਼ ਪੀੜਤਾਂ ਪ੍ਰਤੀ ਮਿੱਤਰਤਾਪੂਰਨ ਵਿਵਹਾਰ ਕਰਨ ਦਾ ਸੰਦੇਸ਼ ਦਿੱਤਾ | ਪ੍ਰੋਗਰਾਮ ਦੌਰਾਨ ਗੋਗਨਾ ਨੇ ਏਡਜ਼ ਸੰਕਰਮਣ ਦੇ ਕਾਰਨ, ਲੱਛਣ, ਬਚਾਅ, ਇਲਾਜ ਅਤੇ ਸਰਕਾਰੀ ਯੋਜਨਾਵਾਂ ਬਾਰੇ ਵੀ ਵਿਸਥਾਰਪੂਰਬਕ ਜਾਣਕਾਰੀ ਦਿੱਤੀ | ਇਸ ਮੌਕੇ ਡਾ. ਅੰਜੂ ਸ਼ਰਮਾ, ਪ੍ਰੇਮ ਗੁਪਤਾ, ਰਣਬੀਰ ਪਰਮਾਰ, ਨਰੇਸ਼ ਕੋਹਲੀ, ਵਿਕਰਮ ਗੁਪਤਾ, ਸਕੱਤਰ ਵਿਤਿਨ ਪੁਰੀ, ਗੋਪਾਲ ਲੂੰਬਾ, ਪ੍ਰਭਜੋਤ ਸਿੰਘ, ਕੁਸ਼ ਵਡੇਰਾ, ਅਜੇ ਅਗਰਵਾਲ, ਅਸ਼ਵਨੀ ਸ਼ਰਮਾ, ਕਰਨ ਸੋਨੀ ਹਾਜ਼ਰ ਸਨ |