ਕਪੂਰਥਲਾ, 3 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਦੂਜਾ ਕਪੂਰਥਲਾ ਜ਼ਿਲ੍ਹਾ ਟੇਬਲ ਟੈਨਿਸ ਟੂਰਨਾਮੈਂਟ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਹੇਮੰਤ ਮਿੱਢਾ, ਉਪ ਪ੍ਰਧਾਨ ਵਿਜੇ ਮੋਹਨ ਤੇ ਸੰਯੁਕਤ ਸਕੱਤਰ ਗੁਰਚੇਤਨ ਬੀਰ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਅੰਤਰਰਾਸ਼ਟਰੀ ਟੇਬਲ ਟੈਨਿਸ ਕੋਚ ਅਤੇ ਟੀ 3 ਟੇਬਲ ਟੈਨਿਸ ਅਕੈਡਮੀ ਦੇ ਮਾਲਕ ਤਿਲਕ ਰਾਜ, ਰਾਸ਼ਟਰੀ ਖਿਡਾਰੀ ਹਰਪ੍ਰਤਾਪ ਸਿੰਘ, ਤਨਮਯ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਟੂਰਨਾਮੈਂਟ ਵਿਚ ਅੰਡਰ 13, ਅੰਡਰ 15, ਅੰਡਰ 17, ਅੰਡਰ 19 ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ ਓਪਨ ਸ਼ੇ੍ਰਣੀਆਂ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਪੰਜਾਂ ਸ਼ੇ੍ਰਣੀਆਂ ਵਿਚ ਅਨੰਨਿਆ ਗੁਪਤਾ ਨੇ ਜਿੱਤ ਹਾਸਲ ਕਰਕੇ ਸੋਨ ਤਗਮਾ ਜਿੱਤਿਆ, ਜਦਕਿ ਅੰਡਰ 17 ਤੇ ਅੰਡਰ 19 ਉਮਰ ਵਰਗ ਵਿਚ ਅਭੀਨਵ ਗੁਪਤਾ ਤੇ ਅੰਡਰ 15 ਵਿਚ ਸੁਹਾਸ਼ ਗੁਪਤਾ ਤੇ ਅੰਡਰ 13 ਉਮਰ ਵਰਗ ਵਿਚ ਕਨਵ ਗੁਪਤਾ ਨੇ ਸੋਨੇ ਦਾ ਤਗਮਾ ਜਿੱਤਿਆ | ਟੂਰਨਾਮੈਂਟ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਉਨ੍ਹਾਂ ਨੂੰ ਐਸੋਸੀਏਸ਼ਨ ਵਲੋਂ ਇਨਾਮ ਤਕਸੀਮ ਕੀਤੇ | ਉਨ੍ਹਾਂ ਜ਼ਿਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਦਾ ਟੂਰਨਾਮੈਂਟ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਕਾਲਜ ਦੇ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਪ੍ਰੋ. ਮਨਜਿੰਦਰ ਸਿੰਘ ਜੌਹਲ, ਕੰਚਨ ਗੁਪਤਾ ਵਲੋਂ ਟੂਰਨਾਮੈਂਟ ਦੀ ਸਫ਼ਲਤਾ ਲਈ ਧੰਨਵਾਦ ਕੀਤਾ |