16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਵਿਆਹ ਸਮਾਗਮ ਦੌਰਾਨ ਪਰਸ ਚੋਰੀ ਹੋਣ ਦੇ ਮਾਮਲੇ ਸੰਬੰਧੀ ਇਕ ਵਿਰੁੱਧ ਕੇਸ ਦਰਜ

ਅਜੀਤ ਡੈਸਕ 04-12-2025
ਕਪੂਰਥਲਾ, 3 ਦਸੰਬਰ (ਸਡਾਨਾ)-ਵਿਆਹ ਸਮਾਗਮ ਦੌਰਾਨ ਗਹਿਣਿਆਂ ਅਤੇ ਨਕਦੀ ਵਾਲਾ ਪਰਸ ਚੋਰੀ ਹੋਣ ਦੇ ਮਾਮਲੇ ਸੰਬੰਧੀ ਸਿਟੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਓਰਬ ਵਾਸੀ ਜਲੰਧਰ ਨੇ ਦੱਸਿਆ ਕਿ ਬੀਤੀ 23 ਨਵੰਬਰ ਨੂੰ ਉਸ ਦੇ ਭਰਾ ਸੌਰਵ ਦਾ ਸਥਾਨਕ ਕਾਂਜਲੀ ਰੋਡ 'ਤੇ ਸਥਿਤ ਇਕ ਪੈਲੇਸ ਵਿਖੇ ਵਿਆਹ ਸਬੰਧੀ ਸਮਾਗਮ ਸੀ | ਸ਼ਿਕਾਇਤਕਰਤਾ ਨੇ ਦੱਸਿਆ ਕਿ ਸਟੇਜ 'ਤੇ ਸ਼ਗਨ ਦੀਆਂ ਰਸਮਾਂ ਚੱਲ ਰਹੀਆਂ ਸਨ, ਜਿੱਥੇ ਇਕ ਅਣਪਛਾਤਾ ਵਿਅਕਤੀ ਉਸ ਦੀ ਭੈਣ ਕੋਲੋਂ ਫੜਿਆ ਹੋਇਆ ਬੈਗ ਕੁਰਸੀ ਤੋਂ ਚੁੱਕ ਕੇ ਫ਼ਰਾਰ ਹੋ ਗਿਆ | ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਚੋਰੀ ਦੀ ਘਟਨਾ ਤੋਂ ਬਾਅਦ ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਤਾਂ ਉਸ ਵਿਚ ਇਕ ਲੜਕੇ ਦੀ ਸ਼ਨਾਖ਼ਤ ਹੋਈ, ਜੋ ਕਿ ਬੈਗ ਕੁਰਸੀ ਤੋਂ ਚੁੱਕ ਕੇ ਲੈ ਕੇ ਜਾ ਰਿਹਾ ਹੈ ਤੇ ਉਸ ਨੂੰ ਇਕ ਵਿਅਕਤੀ ਅਜਿਹਾ ਕਰਨ ਲਈ ਇਸ਼ਾਰੇ ਕਰ ਰਿਹਾ ਹੈ | ਇਹ ਸਾਰੀ ਘਟਨਾ ਕੈਮਰੇ ਵਿਚ ਕੈਦ ਹੋ ਗਈ | ਪੁਲਿਸ ਨੇ ਬੈਗ ਚੋਰੀ ਕਰਨ ਵਾਲੇ ਲੜਕੇ ਦੀ ਪਹਿਚਾਣ ਕਾਲੂ ਪੁੱਤਰ ਰਣਧੀਰ ਵਾਸੀ ਮੱਧ ਪ੍ਰਦੇਸ਼ ਦੇ ਰੂਪ ਵਿਚ ਕੀਤੀ ਹੈ ਤੇ ਉਸ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਪਰਸ ਵਿਚ ਉਨ੍ਹਾਂ ਦੇ ਗਹਿਣੇ ਤੇ ਕੁੱਝ ਨਗਦੀ ਸੀ | ਕੇਸ ਦਰਜ ਕਰਨ ਉਪਰੰਤ ਸਿਟੀ ਪੁਲਿਸ ਨੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |
ਪਿਛਲੀ ਖ਼ਬਰ ਵਿਦਿਆਰਥੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਤੋਂ ਪੇ੍ਰਰਨਾ ਲੈਣ-ਯਗਦੱਤ ਐਰੀ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਦੇ 2 ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।