16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਕਾਰ ਦੇ ਡਰਾਈਵਰ ਦੀ ਅੱਖ ਲੱਗਣ ਕਾਰਨ ਕਾਰ ਖੜ੍ਹੇ ਟਰੱਕ 'ਚ ਵੱਜੀ, 4 ਜ਼ਖਮੀ

ਅਜੀਤ ਡੈਸਕ 04-12-2025
ਫਗਵਾੜਾ, 3 ਨਵੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ–ਜਲੰਧਰ ਜੀ.ਟੀ.ਰੋਡ 'ਤੇ ਅੱਜ ਬਾਅਦ ਦੁਪਹਿਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ 'ਚ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਮੁੱਢਲੇ ਇਲਾਜ ਮਗਰੋਂ ਜਲੰਧਰ ਰੈਫ਼ਰ ਕਰ ਦਿੱਤਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਇੱਕ ਆਰਟੀਕਾ ਗੱਡੀ ਜੋ ਕਿ ਏਅਰਪੋਰਟ ਤੋਂ ਸਵਾਰੀ ਲੈ ਕੇ ਵਾਪਸ ਆ ਰਹੀ ਸੀ ਤੇ ਜਦੋਂ ਇਹ ਜੀ.ਟੀ.ਰੋਡ 'ਤੇ ਸਿਵਲ ਹਸਪਤਾਲ ਨਜ਼ਦੀਕ ਪੁੱਲ 'ਤੇ ਪੁੱਜੀ ਤਾਂ ਅਚਾਨਕ ਸੜਕ 'ਤੇ ਖੜੇ੍ਹ ਟਰੱਕ ਨਾਲ ਜਾ ਟਕਰਾਈ, ਜਿਸ ਕਾਰਨ ਹਾਦਸਾ ਹੋ ਗਿਆ | ਕਾਰ 'ਚ ਸਵਾਰ ਪ੍ਰਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਇਹ ਗੱਡੀ ਏਅਰਪੋਰਟ ਤੋਂ ਬੁੱਕ ਕਰਵਾਈ ਗਈ ਸੀ ਤੇ ਉਹ ਆਪਣੇ ਘਰ ਮੁਕੇਰੀਆਂ ਵੱਲ ਨੂੰ ਜਾ ਰਹੇ ਸਨ | ਉਨ੍ਹਾਂ ਅਨੁਸਾਰ, ਕਾਰ ਚਲਾ ਰਹੇ ਡਰਾਈਵਰ ਦੀ ਅਚਾਨਕ ਅੱਖ ਲੱਗ ਜਾਣ ਕਾਰਨ ਇਹ ਹਾਦਸਾ ਵਾਪਰਿਆ | ਹਾਦਸੇ 'ਚ ਡਰਾਈਵਰ ਅਮਰਜੀਤ ਸਿੰਘ ਵਾਸੀ ਨਵਾਂਸ਼ਹਿਰ, ਕੇਤਨ ਸਿੰਘ ਤੇ ਹਰਜੀਤ ਕੌਰ ਵਾਸੀ ਜ਼ਿਲ੍ਹਾ ਗੁਰਦਾਸਪੁਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾਕਟਰਾਂ ਵਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ | ਡਾਕਟਰਾਂ ਦੇ ਦੱਸਣ ਅਨੁਸਾਰ, ਤਿੰਨਾਂ ਜ਼ਖਮੀਆਂ ਦੀ ਹਾਲਤ ਗੰਭੀਰ ਹੈ | ਸੜਕ 'ਤੇ ਇਹ ਹਾਦਸਾ ਵਾਪਰਨ ਨਾਲ ਜੀ.ਟੀ.ਰੋਡ 'ਤੇ ਲੰਬਾ ਜਾਮ ਲੱਗ ਗਿਆ ਹੈ | ਦੂਸਰੇ ਪਾਸੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ |
ਪਿਛਲੀ ਖ਼ਬਰ ਭੁਲੱਥ ਦਾ 105 ਸਾਲਾ ਬਾਪੂ ਅੱਜ ਵੀ ਭਾਰਤ-ਪਾਕਿ ਦੀ ਵੰਡ ਦੀ ਗੱਲ ਕਰਦਿਆਂ ਹੋ ਜਾਂਦੈ ਭਾਵੁਕ ਅਗਲੀ ਖ਼ਬਰ 2 ਮਹੀਨੇ ਤੋਂ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਐਨ.ਐਚ.ਐਮ. ਮੁਲਾਜ਼ਮਾਂ ਦੀ ਹੜਤਾਲ ਦਾ ਤੀਜਾ ਦਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।