28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕੁੱਟਮਾਰ ਕਰਨ ਦੇ ਦੋਸ਼ ਹੇਠ ਤਿੰਨ ਵਿਰੁੱਧ ਕੇਸ ਦਰਜ

ਅਜੀਤ ਡੈਸਕ 03-12-2025
ਕਪੂਰਥਲਾ, 2 ਦਸੰਬਰ (ਸਡਾਨਾ)-ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ ਕਥਿਤ ਤੌਰ 'ਤੇ ਘਰ ਵਿਚ ਬੰਧਕ ਬਣਾ ਕੇ ਮਾਰਕੁੱਟ ਕਰਨ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਮਲੂਕ ਸੰਧੂ ਵਾਸੀ ਕਰਤਾਰਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਕਥਿਤ ਦੋਸ਼ੀ ਜੋਗਾ ਸਿੰਘ ਅਟਵਾਲ ਵਾਸੀ ਫੱਤੂਢੀਂਗਾ ਹਾਲ ਵਾਸੀ ਆਰ.ਸੀ.ਐਫ. ਨਾਲ ਪਲੈਟੀਨਮ ਕੁਆਇਨ ਦੇ ਮਾਮਲੇ ਨੂੰ ਲੈ ਕੇ ਪੈਸਿਆਂ ਦਾ ਲੈਣ ਦੇਣ ਚੱਲ ਰਿਹਾ ਸੀ, ਜਦੋਂ ਅਸੀਂ ਜੋਗਾ ਸਿੰਘ ਪਾਸੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੇ ਮੈਨੂੰ ਆਪਣੇ ਭਰਾ ਬਲਦੇਵ ਸਿੰਘ ਵਾਸੀ ਪੀਰ ਚੌਧਰੀ ਰੋਡ ਦੇ ਘਰ ਵਿਖੇ ਬੁਲਾ ਲਿਆ, ਜਿੱਥੇ ਪਹੁੰਚਣ 'ਤੇ ਅਸੀਂ ਦੇਖਿਆ ਕਿ ਜੋਗਾ ਸਿੰਘ ਦਾ ਲੜਕਾ ਅਰੁਣਵੀਰ ਅਟਵਾਲ ਵੀ ਉੱਥੇ ਮੌਜੂਦ ਹੈ ਤੇ ਜਦੋਂ ਅਸੀਂ ਆਪਣੇ ਪੈਸਿਆਂ ਦੀ ਗੱਲ ਕੀਤੀ ਤਾਂ ਕਥਿਤ ਦੋਸ਼ੀ ਜੋਗਾ ਸਿੰਘ ਉਸ ਦੇ ਭਰਾ ਬਲਦੇਵ ਸਿੰਘ ਤੇ ਉਸ ਦੇ ਲੜਕੇ ਅਰੁਣਵੀਰ ਅਟਵਾਲ ਨੇ ਸਾਨੂੰ ਕਮਰੇ ਵਿਚ ਬੰਦ ਕਰਕੇ ਡੰਡਿਆਂ ਨਾਲ ਕਥਿਤ ਤੌਰ 'ਤੇ ਮੇਰੀ ਕੁੱਟਮਾਰ ਕੀਤੀ ਤੇ ਜਦੋਂ ਮੈਨੂੰ ਬਚਾਉਣ ਲਈ ਮੇਰਾ ਸਾਥੀ ਹਰਜੀਤ ਸਿੰਘ ਅੱਗੇ ਆਇਆ ਤਾਂ ਇਨ੍ਹਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ ਅਤੇ ਮੌਕੇ 'ਤੇ ਪੁਲਿਸ ਨੇ ਉਨ੍ਹਾਂ ਨੂੰ ਆ ਕੇ ਬਾਹਰ ਕੱਢਿਆ ਤੇ ਅਸੀਂ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਆਏ | ਥਾਣਾ ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਉਕਤ ਤਿੰਨਾਂ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਬਲਦੇਵ ਸਿੰਘ ਵਲੋਂ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਭੁੱਲਾਰਾਈ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਕੀਤੇ ਦਾਖਲ ਅਗਲੀ ਖ਼ਬਰ ਨਸ਼ਾ ਕੇਵਲ ਇਕ ਵਿਅਕਤੀ ਦੀ ਸਮੱਸਿਆ ਨਹੀਂ, ਸਗੋਂ ਪੂਰੇ ਸਮਾਜ ਲਈ ਇਕ ਚੁਣੌਤੀ ਹੈ-ਅਨਮੋਲਜੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।