23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਪੰਜਾਬ ਬੈਂਚ ਪੈੱ੍ਰਸ ਚੈਂਪੀਅਨਸ਼ਿਪ 'ਚ ਭੁਲੱਥ ਦੇ 16 ਸਾਲਾਂ ਨੌਜਵਾਨ ਮਾਧਵ ਕਪੂਰ ਨੇ ਜਿੱਤਿਆ ਦੂਜਾ ਸਥਾਨ

ਅਜੀਤ ਡੈਸਕ 19-11-2025
ਭੁਲੱਥ, 17 ਨਵੰਬਰ (ਮਨਜੀਤ ਸਿੰਘ ਰਤਨ)-ਸ਼ਹਿਰ ਅੰਮਿ੍ਤਸਰ ਵਿਖੇ ਕਰਵਾਈ ਗਈ ਪੰਜਾਬ ਸਟੇਟ ਬੈਂਚ ਪ੍ਰੈੱਸ ਚੈਂਪੀਅਨਸ਼ਿਪ 'ਚ ਜਿੱਥੇ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਪਾਵਰ ਲਿਫਟਰ ਨੌਜਵਾਨਾਂ ਨੇ ਭਾਗ ਲਿਆ ਉੱਥੇ ਭੁਲੱਥ ਤੋਂ 16 ਸਾਲਾਂ ਨੌਜਵਾਨ ਮਾਧਵ ਕਪੂਰ ਨੇ ਵੀ ਭਾਗ ਲਿਆ | ਮਾਦਵ ਕਪੂਰ ਨੇ ਅੰਡਰ 18 ਕੈਟਾਗਰੀ ਵਿਚ ਬੈਂਚ ਪੈੱ੍ਰਸ ਦੇ ਬੱਲ ਦਾ ਪ੍ਰਦਰਸ਼ਨ ਕੀਤਾ ਤੇ 85 ਕਿੱਲੋ ਲਗਾ ਕੇ ਦੂਜਾ ਸਥਾਨ ਹਾਸਲ ਕੀਤਾ | ਜਦਕਿ ਸਾਰੀ ਚੈਂਪੀਅਨਸ਼ਿਪ ਵਿਚ ਇਸ ਉਮਰ ਦਾ ਸਭ ਤੋਂ ਵੱਧ ਬੈਂਚ ਪੈੱ੍ਰਸ ਲਗਾਉਣ ਵਾਲਾ ਨੌਜਵਾਨ ਮਾਦਵ ਕਪੂਰ ਘੋਸ਼ਿਤ ਹੋਇਆ | ਇਸ ਮੌਕੇ ਉੱਥੇ ਦੇ ਪ੍ਰਬੰਧਕਾਂ ਸਮੇਂ ਪਾਵਰਲਿਫਟ ਜਗਤ ਦੀਆ ਨਾਮੀ ਹਸਤੀਆਂ ਤੋਂ ਇਲਾਵਾ ਕਾਮਨਵੈਲਥ ਚੈਂਪੀਅਨ ਅੰਤਰ ਰਾਸ਼ਟਰੀ ਪਾਵਰ ਲਿਫਟਰ ਅਜੈ ਗੋਗਨਾ ਨੇ ਜੇਤੂ ਮਾਦਵ ਕਪੂਰ ਨੂੰ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਤੇ ਜੇਤੂ ਪੱਤਰ ਵੀ ਸੌਂਪਿਆ | ਇਸ ਮੌਕੇ ਪ੍ਰਬੰਧਕਾਂ ਨੇ ਮਾਧਵ ਕਪੂਰ ਦੀ ਤਾਰੀਫ਼ ਕੀਤੀ ਅਤੇ ਕਿਹਾ ਬਹੁਤ ਘੱਟ ਉਮਰ ਚ ਨੌਜਵਾਨ ਨੇ ਸ਼ਾਨਦਾਰ ਬੱਲ ਦਿਖਾਇਆ ਹੈ | ਇਸ ਮੌਕੇ ਭੁਲੱਥ ਦੇ ਸਾਬਕਾ ਕੌਂਸਲਰ ਲਕਸ਼ ਚੌਧਰੀ ਨੇ ਕਿਹਾ ਕਿ ਨਗਰ ਵਾਸਤੇ ਮਾਣ ਵਾਲੀ ਗੱਲ੍ਹ ਕਿ ਛੋਟੀ ਉਮਰ ਦੇ ਨੌਜਵਾਨ ਖੇਡਾਂ ਵਿਚ ਮੱਲ੍ਹਾਂ ਮਾਰ ਰਹੇ ਹਨ ਤੇ ਪਿੰਡ ਦਾ ਨਾਂਅ ਖੇਡ ਜਗਤ ਚ ਚਮਕਾ ਰਹੇ ਹਨ | ਚੌਧਰੀ ਨੇ ਜੇਤੂ ਦੇ ਪਿਤਾ ਸਮਾਜ ਸੇਵਕ ਅਰਸ਼ ਕਪੂਰ ਨੂੰ ਦੁਕਾਨਦਾਰ ਭਾਈਚਾਰੇ ਭੁਲੱਥ ਵਲੋਂ ਮੁਬਾਰਕਬਾਦ ਆਖੀ ਅਤੇ ਜੇਤੂ ਨੌਜਵਾਨ ਮਾਦਵ ਕਪੂਰ ਨੂੰ ਭਵਿੱਖ ਕਈ ਸ਼ੁੱਭਕਾਮਨਾਵਾਂ ਦਿੱਤੀਆਂ ਕਿ ਹੋਰ ਬੁਲੰਦੀਆਂ ਮੁਕਾਮਾਂ ਤੱਕ ਪਹੰੁਚ ਕੇ ਮਾਤਾ-ਪਿਤਾ ਤੇ ਪਿੰਡ ਦਾ ਨਾਮ ਰੌਸ਼ਨ ਕਰੇ |
ਪਿਛਲੀ ਖ਼ਬਰ ਪੈਦਲ ਜਾ ਰਹੇ ਪ੍ਰਵਾਸੀ ਮਜ਼ਦੂਰ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ ਅਗਲੀ ਖ਼ਬਰ ਹੈਰੋਇਨ ਸਮੇਤ ਦੋ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।