23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਖੈੜਾ ਦੋਨਾ ਅੱਖਾਂ ਦੇ ਕੈਂਪ 'ਚ 107 ਮਰੀਜ਼ਾਂ ਦੇ ਲੈਨਜ਼ ਪਾਏ

ਅਜੀਤ ਡੈਸਕ 19-11-2025
ਹੁਸੈਨਪੁਰ, 18 ਦਸੰਬਰ (ਤਰਲੋਚਨ ਸਿੰਘ ਸੋਢੀ)-ਪਿੰਡ ਖੈੜਾ ਦੋਨਾ ਵਿਖੇ ਖੈੜਾ ਬ੍ਰਦਰਜ਼ (ਯੂ.ਕੇ) ਵਲੋਂ ਮਾਤਾ ਪ੍ਰੀਤਮ ਕੌਰ ਖੈੜਾ ਅਤੇ ਪਿਤਾ ਮਾਨ ਸਿੰਘ ਖੈੜਾ ਦੀ ਮਿੱਠੀ ਯਾਦ ਨੂੰ ਸਮਰਪਿਤ 58ਵਾਂ ਅੱਖਾਂ ਦਾ ਮੁਫ਼ਤ ਕੈਂਪ ਅਰੋੜਾ ਹਸਪਤਾਲ ਜਲੰਧਰ ਦੀ ਦੇਖ ਰੇਖ ਹੇਠ ਲਗਾਇਆ ਗਿਆ | ਇਸ ਕੈਂਪ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਬਤੌਰ ਮੁੱਖ ਮਹਿਮਾਨ ਕੀਤਾ, ਜਦਕਿ ਸਮਾਗਮ ਦੀ ਪ੍ਰਧਾਨਗੀ ਯੂ.ਕੇ. ਤੋਂ ਸਵਰਨ ਸਿੰਘ ਖੈੜਾ, ਸੁਖਜਿੰਦਰ ਸਿੰਘ ਉਰਫ਼ ਜਿੰਦੀ ਖੈੜਾ, ਬੀਬੀ ਰਛਪਾਲ ਕੌਰ ਮਾਲੜੀ, ਟੇਕ ਸਿੰਘ ਖੈੜਾ ਤੋਂ ਇਲਾਵਾ ਪੰਡਿਤ ਨਰੇਸ਼ ਸੂਜੋਕਾਲੀਆ, ਸਰਪੰਚ ਰਾਜਵੀਰ ਕੌਰ, ਸਾਬਕਾ ਸਰਪੰਚ ਬਲਵਿੰਦਰ ਸਿੰਘ ਖਾਲਸਾ, ਸਾਬਕਾ ਸਰਪੰਚ ਤੇਜਵਿੰਦਰ ਸਿੰਘ ਸਾਬੀ ਖੈੜਾ, ਸਟੇਟ ਐਵਾਰਡੀ ਰੌਸ਼ਨ ਖੈੜਾ, ਸਰਪੰਚ ਜਗਦੀਪ ਸਿੰਘ ਵੰਝ, ਕਿਸਾਨ ਆਗੂ ਸਤਨਾਮ ਸਿੰਘ ਸੋਢੀ ਖੈੜਾ, ਕੌਮਾਂਤਰੀ ਕਬੱਡੀ ਖਿਡਾਰੀ ਦੇਵ ਖੈੜਾ, ਚੇਅਰਮੈਨ ਹਰਜੀਤ ਸਿੰਘ ਖੈੜਾ, ਕਮਲਜੀਤ ਸਿੰਘ, ਅਮਰਜੀਤ ਸਿੰਘ ਆਦਿ ਨੇ ਕੀਤੀ | ਸਟੇਟ ਐਵਾਰਡੀ ਰੌਸ਼ਨ ਖੈੜਾ ਨੇ ਦੱਸਿਆ ਕਿ ਖੈੜਾ ਬ੍ਰਦਰਜ਼ ਵਲੋਂ ਹੁਣ ਤੱਕ ਸੱਤ ਹਜ਼ਾਰ ਤੋਂ ਵੱਧ ਲੋਕਾਂ ਦੀਆਂ ਅੱਖਾਂ ਆਪ੍ਰੇਸ਼ਨ ਕਰਵਾ ਕੇ ਦੁਨੀਆ ਦੇਖਣ ਜੋਗੇ ਕਰਨ ਦੀ ਸੇਵਾ ਨਿਭਾਈ ਗਈ ਹੈ, ਉਨ੍ਹਾਂ ਦੱਸਿਆ ਕਿ ਖੈੜਾ ਬ੍ਰਦਰਜ਼ ਵਲੋਂ ਕੁੰਦਨ ਸਿੰਘ ਖੈੜਾ ਸਾਬਕਾ ਜਨਰਲ ਸਕੱਤਰ ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਅਗਵਾਈ ਵਿਚ ਪਿੰਡ ਦੇ ਸਹਿਯੋਗ ਨਾਲ ਵੱਡੇ ਇਤਿਹਾਸਕ ਖੇਡ ਮੇਲੇ, ਜਰਨੈਲ ਸਿੰਘ ਬਹੁਮੰਤਵੀ ਸਟੇਡੀਅਮ, ਪਿੰਡ ਦੇ ਸੀਵਰੇਜ, ਸ਼ਮਸ਼ਾਨ ਘਾਟ, ਮੌਰਚਰੀ ਕੈਬਨਿਟ, ਸਰਕਾਰੀ ਸਕੂਲਾਂ ਦੀਆਂ ਇਮਾਰਤਾਂ, ਗਰੀਬ ਲੜਕੀਆਂ ਦੇ ਵਿਆਹ ਮੌਕੇ ਸ਼ਗਨ ਅਤੇ ਆਸ਼ਰਿਤਾਂ ਲਈ ਵਿਸ਼ੇਸ਼ ਪੈਨਸ਼ਨਾਂ ਲਾਗੂ ਕਰਕੇ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਸਿਰਜਦੀ ਪਿਰਤ ਪਾਈ ਹੈ | ਸੁਖਜਿੰਦਰ ਸਿੰਘ ਉਰਫ਼ ਜਿੰਦੀ ਖੈੜਾ ਨੇ ਇਸ ਕੈਂਪ ਨੂੰ ਸਫਲ ਬਣਾਉਣ ਲਈ ਗ੍ਰਾਮ ਪੰਚਾਇਤ , ਪ੍ਰਬੰਧਕ ਕਮੇਟੀ ਅਤੇ ਮੈਡੀਕਲ ਟੀਮ ਦਾ ਧੰਨਵਾਦ ਕਰਦਿਆਂ ਦੂਰੋਂ ਨੇੜਿਉਂ ਇਸ ਕੈਂਪ ਦਾ ਲਾਭ ਉਠਾਉਣ ਆਏ ਭੈਣ ਭਰਾਵਾ ਨੂੰ ਵੀ ਜੀ ਆਇਆਂ ਨੂੰ ਕਿਹਾ | ਇਸ ਮੌਕੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਖੈੜਾ ਬ੍ਰਦਰਜ਼ ਨੂੰ ਅੱਖਾਂ ਦਾ ਮੁਫ਼ਤ ਕੈਂਪ ਲਗਾਉਣ ਦੀਆ ਵਧਾਈਆਂ ਸਾਂਝੀਆਂ ਕਰਦਿਆਂ ਕਿਹਾ ਕਿ ਇਸ ਪਿੰਡ ਤੋਂ ਵਿਦੇਸ਼ਾਂ ਵਿਚ ਬਹੁਤ ਲੋਕ ਗਏ ਹਨ ਪਰ ਖੈੜਾ ਬ੍ਰਦਰਜ਼ ਨੇ ਹਮੇਸ਼ਾ ਪਿੰਡ ਦੇ ਵਿਕਾਸ ਅਤੇ ਭਲਾਈ ਲਈ ਦੋ ਵੀ ਵਡਮੁੱਲੀਆਂ ਸੇਵਾਵਾਂ ਦਿੱਤੀਆਂ ਹਨ | ਇਸ ਕੈਂਪ ਵਿਚ 436 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ , ਜਿਨ੍ਹਾਂ ਚੋਂ 107 ਮਰੀਜ਼ਾਂ ਦੀਆਂ ਅੱਖਾਂ ਦੇ ਓਪਰੇਸ਼ਨ ਅਤੇ ਲੈਨਜ਼ ਪਾਉਣ ਦੀ ਸਿਫ਼ਾਰਸ਼ ਕੀਤੀ ਗਈ, ਮਰੀਜ਼ਾਂ ਨੂੰ ਲਿਜਾਣ ਅਤੇ ਲਿਆਉਣ ਲਈ ਜਿੱਥੇ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਉੱਥੇ ਮਰੀਜ਼ਾਂ ਲਈ ਦਵਾਈਆਂ ਅਤੇ ਰਿਹਾਇਸ਼ੀ ਤੇ ਲੋੜੀਂਦੀ ਖ਼ੁਰਾਕ ਦਾ ਵੀ ਪ੍ਰਬੰਧ ਕੀਤਾ ਗਿਆ | ਇਸ ਮੌਕੇ ਜਸਕੀਰਤ ਸਿੰਘ ਉਰਫ਼ ਹਨੀ ਖੈੜਾ (ਕੈਨੇਡਾ) , ਖੈੜਾ ਯੂਥ ਕਲੱਬ ਦੇ ਪ੍ਰਧਾਨ ਜਗੀਰ ਖੈੜਾ, ਸੁਰਿੰਦਰ ਸਿੰਘ, ਰਮੇਸ਼ ਖੈੜਾ, ਮਨਜੀਤ ਸਿੰਘ ਮੰਗਾ, ਨੰਬਰਦਾਰ ਤਰੁਣ ਕਾਲੀਆ ਦੌਲਤਪੁਰ, ਕੁਲਵਿੰਦਰ ਸਿੰਘ ਖੈੜਾ, ਹਰੀ ਸਿੰਘ ਖੈੜਾ, ਇੰਦਰਜੀਤ ਸਿੰਘ ਖੈੜਾ ( ਕੈਨੇਡਾ) ਹਰਜੀਤ ਸਿੰਘ ਖੈੜਾ, ਜਸਵਿੰਦਰ ਸਿੰਘ ਜੱਸੂ, ਸੁੱਖਾ ਤਨੇਜਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਮਰੀਜ਼ ਪਹੁੰਚੇ |
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਸੰਬੰਧੀ ਅੱਜ ਹੋਣ ਵਾਲੇ ਕੀਰਤਨ ਦਰਬਾਰ 'ਚ ਭਾਜਪਾ ਆਗੂ ਤੇ ਵਰਕਰ ਸ਼ਮੂਲੀਅਤ ਕਰਨ-ਖੋਜੇਵਾਲ ਅਗਲੀ ਖ਼ਬਰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਵਿਅਕਤੀ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।