ਭੁਲੱਥ, 18 ਨਵੰਬਰ (ਮੇਹਰ ਚੰਦ ਸਿੱਧੂ)-ਅੰਮਿ੍ਤਸਰ ਵਿਖੇ ਬੀਤੀ ਦਿਨੀਂ ਕਰਵਾਈ ਗਈ ਪੀ.ਆਈ ਪੰਜਾਬ ਸਟੇਟ ਬੈਂਚ ਪੈੱ੍ਰਸ ਚੈਂਪੀਅਨਸ਼ਿਪ ਵਿਚ ਜਿੱਥੇ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਪਾਵਰ ਲਿਫਟਰ ਨੌਜਵਾਨਾਂ ਨੇ ਭਾਗ ਲਿਆ, ਉੱਥੇ ਭੁਲੱਥ ਤੋਂ ਨੈਸ਼ਨਲ ਪਾਵਰ ਲਿਫਟਰ ਤਰਨਪ੍ਰੀਤ ਸਿੰਘ ਨੇ ਵੀ ਭਾਗ ਲਿਆ, ਤਰਨਪ੍ਰੀਤ ਸਿੰਘ ਨੇ ਆਪਣਾ ਬੈਂਚ ਪੈੱ੍ਰਸ ਦਾ ਬਲ ਪ੍ਰਦਰਸ਼ਨ ਕਰਦਿਆਂ 115 ਕਿੱਲੋ ਬੈਂਚ ਪੈੱ੍ਰਸ ਲਗਾ ਕੇ ਪਹਿਲਾ ਸਥਾਨ ਹਾਸਲ ਕੀਤਾ | ਇਸ ਮੌਕੇ ਉਸ ਨੇ ਆਉਣ ਵਾਲੇ ਦਿਨਾਂ ਵਿਚ ਫ਼ਰੀਦਾਬਾਦ ਵਿਚ ਹੋਣ ਵਾਲੀ ਨੈਸ਼ਨਲ ਬੈਂਚ ਪੈੱ੍ਰਸ ਚੈਂਪੀਅਨਸ਼ਿਪ ਵਿਚ ਆਪਣੀ ਜਗ੍ਹਾ ਪੱਕੀ ਕੀਤੀ ਹੈ | ਇਸ ਮੌਕੇ ਉੱਥੇ ਦੇ ਪ੍ਰਬੰਧਕ ਰਾਣਾ ਦਾ ਰੌਕ ਜਿੰਮ, ਕਾਮਨ ਵੈਲਥ ਚੈਂਪੀਅਨ ਅੰਤਰਰਾਸ਼ਟਰੀ ਪਾਵਰ ਲਿਫਟਰ ਅਜੇ ਗੋਗਨਾ, ਖੇਡ ਪ੍ਰਮੋਟਰ ਧਰਮਿੰਦਰ ਚੀਮਾ ਤੇ ਹੋਰ ਪਾਵਰ ਲਿਫ਼ਟ ਜਗਤ ਦੀਆਂ ਨਾਮੀ ਹਸਤੀਆਂ ਵੱਲੋਂ ਜੇਤੂ ਤਰਨਪ੍ਰੀਤ ਸਿੰਘ ਨੂੰ ਗੋਲਡ ਮੈਡਲ ਪਹਿਨਾ ਕੇ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਜੇਤੂ ਪੱਤਰ ਤੋਂ ਇਲਾਵਾ ਕਾਮਨ ਵੈਲਥ ਚੈਂਪੀਅਨ ਅੰਤਰਰਾਸ਼ਟਰੀ ਪਾਵਰ ਲਿਫਟਰ ਅਜੇ ਗੋਗਨਾ, ਖੇਡ ਪ੍ਰਮੋਟਰ ਧਰਮਿੰਦਰ ਚੀਮਾ ਵਲੋਂ ਮੌਕੇ 'ਤੇ ਤਰਨਪ੍ਰੀਤ ਸਿੰਘ 5000 ਰੁਪਏ ਦੀ ਇਨਾਮੀ ਰਾਸ਼ੀ ਸੌਂਪੀ ਗਈ | ਤਰਨਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਅਗਾਂਹ ਨੈਸ਼ਨਲ ਵਾਸਤੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ |