ਫਗਵਾੜਾ, 5 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਵੱਲੋਂ ਗੁਰਮੀਤ ਸਿੰਘ ਵਾਲੀਆ ਐਡੀਲੇਡ ਆਸਟਰੇਲੀਆ ਪਰਿਵਾਰ ਦੇ ਸਹਿਯੋਗ ਨਾਲ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰਦੁਆਰਾ ਨਿੰਮਾਂ ਵਾਲਾ, ਨੇੜੇ ਆਰੀਆ ਹਾਈ ਸਕੂਲ, ਫਗਵਾੜਾ ਵਿਖੇ ਇੱਕ ਵਿਸ਼ਾਲ ਮੁਫ਼ਤ ਕੈਂਸਰ ਅਤੇ ਹੈਲਥ ਚੈੱਕਅਪ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਮੁੱਖ ਉਦੇਸ਼ ਲੋਕਾਂ ਵਿਚ ਕੈਂਸਰ ਰੋਗ ਖਿਲਾਫ਼ ਜਾਗਰੂਕਤਾ ਫੈਲਾਉਣਾ ਤੇ ਕੈਂਸਰ ਸਮੇਤ ਅੱਖਾਂ ਅਤੇ ਹੋਰਨਾਂ ਬਿਮਾਰੀਆਂ ਦੀ ਰੋਕਥਾਮ ਲਈ ਜਾਂਚ ਕਰਨਾ ਸੀ | ਕੈਂਪ ਦੌਰਾਨ ਆਧੁਨਿਕ ਮਸ਼ੀਨਾਂ ਰਾਹੀਂ ਹਜ਼ਾਰਾ ਲੋਕਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਵੀ ਵੰਡੀਆਂ ਗਈਆਂ | ਵਰਲਡ ਕੈਂਸਰ ਕੇਅਰ ਦੇ ਅੰਬੈਸਡਰ ਡਾ. ਕੁਲਵੰਤ ਸਿੰਘ ਧਾਲੀਵਾਲ (ਯੂ.ਕੇ.) ਆਪਣੀ ਮਾਹਿਰ ਡਾਕਟਰਾਂ ਦੀ ਟੀਮ ਸਮੇਤ ਕੈਂਪ ਵਿਚ ਸ਼ਿਰਕਤ ਕੀਤੀ | ਉਨ੍ਹਾਂ ਨੇ ਕੈਂਸਰ ਰੋਗ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਕੈਂਸਰ ਕੀ ਹੈ ਅਤੇ ਇਸ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ, ਇਸ ਦੀ ਪਹਿਚਾਣ ਕਿਵੇਂ ਹੋ ਸਕਦੀ ਹੈ, ਮਰੀਜ਼ਾਂ ਨੂੰ ਸਰਕਾਰ ਜਾਂ ਹਸਪਤਾਲ ਵੱਲੋਂ ਕੀ ਮਦਦ ਮਿਲ ਸਕਦੀ ਹੈ ਅਤੇ ਸਭ ਤੋਂ ਮਹੱਤਵਪੂਰਨ, ਸ਼ੁਰੂਆਤੀ ਜਾਂਚ ਨਾਲ ਬਚਾਅ ਕਿਵੇਂ ਸੰਭਵ ਹੈ | ਗੁਰਦੁਆਰਾ ਨਿੰਮਾਂ ਵਾਲਾ ਦੇ ਪ੍ਰਧਾਨ ਮੋਹਨ ਸਿੰਘ ਗਾਂਧੀ ਤੇ ਗੁਰਦੁਆਰੇ ਦੀ ਪੂਰੀ ਪ੍ਰਬੰਧਕ ਕਮੇਟੀ ਨੇ ਫਗਵਾੜਾ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਵਾਸੀਆਂ ਦਾ ਇਸ ਕੈਂਪ ਦਾ ਲਾਹਾ ਲੈਣ ਤੇ ਧੰਨਵਾਦ ਕੀਤਾ | ਇਸ ਮੌਕੇ ਤੇ ਕੈਂਪ ਦੇ ਪ੍ਰਬੰਧਕ ਗੁਰਮੀਤ ਸਿੰਘ ਵਾਲੀਆ ਆਸਟਰੇਲੀਆ ਨੇ ਦੱਸਿਆ ਕਿ Tਇਹ ਕੈਂਪ ਹਰ ਕਿਸੇ ਲਈ ਖੁੱਲ੍ਹਾ ਸੀ ਤਾਂ ਹੀ ਹਜ਼ਾਰਾ ਲੋਕਾਂ ਨੇ ਕੈਂਸਰ ਦੀ ਜਾਂਚ, ਅੱਖਾਂ ਸਮੇਤ ਮੁਫ਼ਤ ਜਾਂਚ ਕਰਵਾਈ |