15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪ੍ਰਕਾਸ਼ ਪੁਰਬ ਸੰਬੰਧੀ ਰੰਗਰੇਟਾ ਦਲ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਸੁਲਤਾਨਪੁਰ ਲੋਧੀ ਪਾਏ ਚਾਲੇ

ਅਜੀਤ ਡੈਸਕ 04-11-2025
ਤਲਵੰਡੀ ਚੌਧਰੀਆਂ, 3 ਨਵੰਬਰ (ਪਰਸਨ ਲਾਲ ਭੋਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਨਿਹੰਗ ਸਿੰਘ ਆਪਣੇ ਜਥਿਆਂ ਨਾਲ ਸੁਲਤਾਨਪੁਰ ਲੋਧੀ ਦੇ ਆਸ ਪਾਸ ਆਪਣੀਆਂ ਛਾਉਣੀਆਂ ਤੇ ਉਤਾਰਾ 3-4 ਦਿਨ ਪਹਿਲਾਂ ਹੀ ਕਰ ਲੈਂਦੇ ਹਨ | ਇਸੇ ਹੀ ਕੜੀ ਤਹਿਤ ਸਮੂਹ ਰੰਗਰੇਟਾ ਦਲ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਪੀਰ ਬਾਬਾ ਸ਼ਾਹ ਹੁਸੈਨ ਗੱਦੀ ਨਸ਼ੀਨ ਬਾਬਾ ਸੁਖਜੀਤ ਸਾਹਿਬ ਜੋਗੀ ਨਵੇਂ ਬਣੇ ਦਰਬਾਰ 'ਤੇ ਉਤਾਰਾ ਕੀਤਾ | ਇਨ੍ਹਾਂ ਵਿਚ ਜਥੇਦਾਰ ਬਾਬਾ ਬਲਦੇਵ ਸਿੰਘ ਬੱਲਾਂ, ਜਥੇਦਾਰ ਬਾਬਾ ਖੜਕ ਸਿੰਘ ਲੁਧਿਆਣਾ, ਜਥੇਦਾਰ ਬਾਬਾ ਹਰਜਿੰਦਰ ਸਿੰਘ ਮੁਕਤਸਰ ਵਾਲੇ, ਜਥੇਦਾਰ ਬਾਬਾ ਬਲਵੀਰ ਸਿੰਘ ਰਾਜਸਥਾਨ ਵਾਲੇ, ਜਥੇਦਾਰ ਬਾਬਾ ਸੁੱਖਾ ਸਿੰਘ ਅਬੋਹਰ, ਜਥੇਦਾਰ ਬਾਬਾ ਰਣਜੋਧ ਸਿੰਘ, ਜਥੇਦਾਰ ਬਾਬਾ ਗਗਨਦੀਪ ਸਿੰਘ, ਜਥੇਦਾਰ ਬਾਬਾ ਮਾਹਲ ਸਿੰਘ, ਜਥੇਦਾਰ ਬਾਬਾ ਗੁਰਜੰਟ ਸਿੰਘ, ਜਥੇਦਾਰ ਸਾਹਿਬ ਸਿੰਘ, ਜਥੇਦਾਰ ਬਾਬਾ ਮਹਿੰਦਰ ਸਿੰਘ ਜਥੇਦਾਰ ਚੜਤ ਸਿੰਘ ਅਰਬਾਂ ਖਰਬਾਂ ਵਾਲਿਆਂ ਨੇ ਉਤਾਰਾ ਕੀਤਾ | ਤਿੰਨ ਦਿਨ ਉਤਾਰਾ ਕਰਨ ਤੋਂ ਬਾਅਦ ਇਹਨਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਿਚ ਸ਼ਮੂਲੀਅਤ ਕਰਨ ਲਈ ਆਪਣੇ ਲਾਮ ਲਸ਼ਕਰ ਸਮੇਤ ਸੁਲਤਾਨਪੁਰ ਲੋਧੀ ਨੂੰ ਚਾਲੇ ਪਾ ਦਿੱਤੇ | ਇਸ ਮੌਕੇ 'ਤੇ ਬਾਬਾ ਸੁਖਜੀਤ ਸਿੰਘ ਜੋਗੀ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਜਥੇਦਾਰ ਨਿਹੰਗ ਸਿੰਘਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |
ਪਿਛਲੀ ਖ਼ਬਰ ਅੰਤਰ ਸਕੂਲ ਬਾਸਕਿਟਬਾਲ ਮੁਕਾਬਲਿਆਂ 'ਚ ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸੈਨਿਕ ਸਕੂਲ ਕਪੂਰਥਲਾ ਸਰਬ ਭਾਰਤੀ ਸੈਨਿਕ ਸਕੂਲ ਬਾਸਕਿਟਬਾਲ ਨੈਸ਼ਨਲ ਚੈਂਪੀਅਨਸ਼ਿਪ ਵਿਚ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।