18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਦਾਣਾ ਮੰਡੀ ਵਿਚ ਬਿਜਲੀ ਦੇ ਵਾਰ-ਵਾਰ ਕੱਟ ਲੱਗਣ ਕਾਰਨ ਆੜ੍ਹਤੀਏ ਤੇ ਮਜ਼ਦੂਰ ਪ੍ਰੇਸ਼ਾਨ <br/>

ਅਜੀਤ ਡੈਸਕ 23-09-2025
ਕਪੂਰਥਲਾ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਪਿਛਲੇ ਇਕ ਹਫ਼ਤੇ ਤੋਂ ਦਾਣਾ ਮੰਡੀ ਕਪੂਰਥਲਾ ਵਿਚ ਬਿਜਲੀ ਦੇ ਵਾਰ ਵਾਰ ਕੱਟ ਲੱਗਣ ਕਾਰਨ ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਮਾਮਲਾ ਪਾਵਰਕਾਮ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਬਿਜਲੀ ਸਪਲਾਈ ਵਿਚ ਸੁਧਾਰ ਨਹੀਂ ਹੋ ਸਕਿਆ ਤੇ ਮਜਬੂਰੀ ਵੱਸ ਆੜ੍ਹਤੀਏ ਜਨਰੇਟਰ ਚਲਾ ਕੇ ਝੋਨੇ ਦੀ ਸਫ਼ਾਈ ਕਰ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਪੂਰਥਲਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਓਮਕਾਰ ਕਾਲੀਆ ਨੇ ਦੱਸਿਆ ਕਿ ਅੱਜ ਵੀ ਸਵੇਰ ਦੀ ਬਿਜਲੀ ਬੰਦ ਹੈ ਤੇ ਸ਼ਾਮ ਪੌਣੇ 6 ਵਜੇ ਤੱਕ ਬਿਜਲੀ ਨਹੀਂ ਆਈ ਤੇ ਆੜ੍ਹਤੀ ਜਨਰੇਟਰਾਂ ਵਿਚ ਡੀਜ਼ਲ ਬਾਲ ਕੇ ਆਪਣਾ ਕੰਮ ਚਲਾ ਰਹੇ ਹਨ | ਉਨ੍ਹਾਂ ਕਿਹਾ ਕਿ ਨਿਰਵਿਘਨ ਬਿਜਲੀ ਸਪਲਾਈ ਦਾ ਮਾਮਲਾ ਐਸੋਸੀਏਸ਼ਨ ਵਲੋਂ ਆਪ ਦੇ ਹਲਕਾ ਇੰਚਾਰਜ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਤੇ ਉਨ੍ਹਾਂ ਦੇ ਭਰੋਸੇ ਦੇ ਬਾਵਜੂਦ ਵੀ ਬਿਜਲੀ ਸਪਲਾਈ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ | ਉਨ੍ਹਾਂ ਕਿਹਾ ਕਿ ਅਜੇ ਭਾਵੇਂ ਮੰਡੀ ਵਿਚ ਝੋਨੇ ਦੀ ਆਮਦ ਘੱਟ ਹੋ ਰਹੀ ਹੈ ਤੇ ਅਗਲੇ ਦਿਨਾਂ ਵਿਚ ਜਦੋਂ ਝੋਨੇ ਦੀ ਆਮਦ ਵਿਚ ਤੇਜੀ ਆਈ ਤੇ ਬਿਜਲੀ ਸਪਲਾਈ ਵਿਚ ਕੋਈ ਸੁਧਾਰ ਨਾ ਹੋਇਆ ਤਾਂ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੰਡੀਆਂ ਵਿਚ ਝੋਨੇ ਦੀ ਆਮਦ ਨੂੰ ਮੁੱਖ ਰੱਖਦਿਆਂ ਦਾਣਾ ਮੰਡੀ ਤੇ ਐਡੀਸ਼ਨਲ ਯਾਰਡ ਵਿਚ 24 ਘੰਟੇ ਬਿਜਲੀ ਸਪਲਾਈ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਆੜ੍ਹਤੀਏ ਤੇ ਮਜ਼ਦੂਰ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਝੋਨੇ ਦੀ ਸਫ਼ਾਈ ਕਰ ਸਕਣ |

ਪਿਛਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਵਿਖੇ ਗੁਰਮਤਿ ਸਮਾਗਮ 24 ਨੂੰ... ਅਗਲੀ ਖ਼ਬਰ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਹਿਰ 'ਚੋਂ ਕੂੜਾ ਚੁੱਕਣ ਸਮੇਤ ਹੋਰ ਸਾਰੇ ਕੰਮ ਹੋਏ ਠੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।