ਸੁਲਤਾਨਪੁਰ ਲੋਧੀ, 21 ਜੁਲਾਈ (ਨਰੇਸ਼ ਹੈਪੀ)- ਇਨਰਵ੍ਹੀਲ ਕਲੱਬ ਸੁਲਤਾਨਪੁਰ ਲੋਧੀ ਵਲੋਂ ਪ੍ਰਧਾਨ ਜਸਪਾਲ ਕੌਰ ਦੀ ਅਗਵਾਈ ਹੇਠ ਗਊਸ਼ਾਲਾ ਦੀ ਗਰਾਊਾਡ ਵਿਚ ਵੱਖ-ਵੱਖ ਪ੍ਰਕਾਰ ਦੇ ਫਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ | ਨਵ-ਨਿਯੁਕਤ ਪ੍ਰਧਾਨ ਜਸਪਾਲ ਕੌਰ ਨੇ ਸਾਰੇ ਵਰਗਾਂ ਨਾਲ ਸਬੰਧਿਤ ਲੋਕਾਂ ਨੂੰ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਧਰਤੀ ਤੇ ਰੁੱਖ ਵੱਧ ਹੋਣਗੇ ਤਾਂ ਹੀ ਸਾਨੂੰ ਸਾਫ਼ ਸੁਥਰੀ ਸ਼ੁੱਧ ਹਵਾ ਤੇ ਆਕਸੀਜਨ ਮਿਲੇਗੀ | ਉਨ੍ਹਾਂ ਦੱਸਿਆ ਕਿ ਇਨਰਵ੍ਹੀਲ ਕਲੱਬ ਵੱਲੋਂ ਸਮਾਜ ਸੇਵਾ ਦੇ ਕਾਰਜਾਂ ਦੇ ਨਾਲ ਨਾਲ ਵਾਤਾਵਰਨ ਦੀ ਸ਼ੁੱਧਤਾ ਲਈ ਵੀ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਜਾਂਦੇ ਹਨ | ਇਸ ਸਮੇਂ ਕਲੱਬ ਦੀ ਐਡੀਟਰ ਰਮਿੰਦਰ ਕੌਰ, ਖ਼ਜ਼ਾਨਚੀ ਪਰਵਿੰਦਰ ਕੌਰ, ਆਈ.ਐਸ.ਓ. ਕੁਲਵੰਤ ਕੌਰ, ਸਾਬਕਾ ਪ੍ਰਧਾਨ ਸਤਵੰਤ ਕੌਰ ਜੰਮੂ, ਡਾ. ਨਵਜੋਤ ਕੌਰ, ਡਾ. ਨੇਹਾ ਜਰਿਆਲ, ਮਲਕੀਤ ਕੌਰ ਝੀਤਾ, ਰੁਪਿੰਦਰ ਕੌਰ, ਕੁਲਰਾਜ ਕੌਰ ਸੈਕਟਰੀ, ਪਰਮਜੀਤ ਕੌਰ ਸੁਖ, ਕੁਲਵੰਤ ਕੌਰ ਵਿਰਦੀ, ਡਾ. ਦਰਸ਼ਪ੍ਰੀਤ ਕੌਰ, ਕਮਲਜੀਤ ਢਿੱਲੋਂ, ਮੋਮੀ ਰੁਪਿੰਦਰ ਕੌਰ, ਮਨਪ੍ਰੀਤ ਕੌਰ, ਗੁਰਵਿੰਦਰ ਕੌਰ, ਪਰਵੀਨ ਬਤਰਾ, ਨਰਿੰਦਰ ਕੌਰ, ਸੰਦੇਸ਼ ਭੰਡਾਰੀ, ਸਨੇਹ ਗੁਜਰਾਲ, ਹਰਜਿੰਦਰ ਕੌਰ, ਸਿਮਰਨ ਕੌਰ, ਰਾਜਵੀਰ ਕੌਰ ਢਿੱਲੋਂ, ਚਰਨਜੀਤ ਕੌਰ, ਕੁਲਦੀਪ ਕੌਰ, ਪ੍ਰਭਜੋਤ ਕੌਰ ਪ੍ਰੀਤ, ਰਮਨਦੀਪ ਕੌਰ, ਡਾ. ਸੁਖਵਿੰਦਰ, ਮੋਨਿਕਾ ਭੰਬਰਾ, ਮਿਸ ਸਿੰਮੀ, ਨੀਰੂ ਕੰਬੋਜ ਆਦਿ ਨੇ ਸਹਿਯੋਗ ਕੀਤਾ |