28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਇਨਰਵੀਲ੍ਹ ਕਲੱਬ ਨੇ ਸਰਕਾਰੀ ਹਾਈ ਸਕੂਲ ਧਾਲੀਵਾਲ ਦੋਨਾ 'ਚ ਵਣ ਮਹਾਂਉਤਸਵ ਮਨਾਇਆ

ਅਜੀਤ ਡੈਸਕ 22-07-2025
ਕਪੂਰਥਲਾ, 21 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਇਨਰਵੀਲ੍ਹ ਕਲੱਬ ਕਪੂਰਥਲਾ ਨੇ ਸਰਕਾਰੀ ਹਾਈ ਸਕੂਲ ਧਾਲੀਵਾਲ ਦੋਨਾ ਵਿਚ ਵਣ ਮਹਾਂਉਤਸਵ ਸੰਬੰਧੀ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਕਲੱਬ ਦੀ ਪ੍ਰਧਾਨ ਡਾ. ਮੀਨਾ ਸੇਠੀ, ਕਲੱਬ ਦੀ ਆਈ.ਐਸ.ਓ. ਮਧੂ ਵਾਲੀਆ, ਕਲੱਬ ਦੀ ਡੀ.ਈ.ਐਸ.ਓ. ਸੋਨਿਕਾ ਗੁਪਤਾ, ਮਧੂ ਪਰਿਹਾਰ, ਕੁਲਜੀਤ ਕੌਰ ਤੇ ਰਚਿਤਾ ਨੇ ਸਕੂਲ ਦੇ ਸਟਾਫ਼ ਦੇ ਸਹਿਯੋਗ ਨਾਲ ਸਕੂਲ ਕੰਪਲੈਕਸ ਵਿਚ ਬੂਟੇ ਲਗਾਏ | ਕਲੱਬ ਦੀ ਪ੍ਰਧਾਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ | ਇਸੇ ਦੌਰਾਨ ਹੀ ਕਲੱਬ ਵਲੋਂ ਸਕੂਲ ਦੀਆਂ ਲਗਭਗ 100 ਦੇ ਕਰੀਬ ਵਿਦਿਆਰਥਣਾਂ ਨੂੰ ਸੈਨਟਰੀ ਪੇਡ ਤਕਸੀਮ ਕੀਤੇ ਗਏ | ਕਲੱਬ ਦੀ ਪੀ.ਆਈ.ਆਈ.ਡਬਲਿਯੂ.ਬੀ.ਡੀ. ਡਾ. ਸੁਰਜੀਤ ਕੌਰ ਨੇ ਵਿਦਿਆਰਥਣਾਂ ਨੂੰ ਸੈਨਟਰੀ ਪੇਡ ਦੀ ਵਰਤੋਂ, ਸਾਂਭ ਸੰਭਾਲ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਤੋਂ ਪਹਿਲਾਂ ਸਕੂਲ ਦੇ ਮੁੱਖ ਅਧਿਆਪਕ ਜਸਵਿੰਦਰ ਸਿੰਘ ਨੇ ਇਨਰਵੀਲ੍ਹ ਕਲੱਬ ਵਲੋਂ ਸਕੂਲ 'ਚ ਬੂਟੇ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਗਿ੍ਫ਼ਤਾਰ ਅਗਲੀ ਖ਼ਬਰ ਚੋਣ ਵਾਲੇ ਪਿੰਡਾਂ ਦੀ ਹਦੂਦ 'ਚ ਹਥਿਆਰ ਲੈ ਕੇ ਜਾਣ 'ਤੇ ਪਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।