ਚਿੱਟੇ ਦਿਨ ਦਵਾਈਆਂ ਦੀ ਦੁਕਾਨ 'ਚੋਂ ਮੋਬਾਈਲ ਚੋਰੀ
ਅਜੀਤ ਡੈਸਕ
22-07-2025
ਚੋਰੀ ਦੇ ਮੋਟਰਸਾਈਕਲ ਤੇ ਏ.ਸੀ. ਦੇ ਕੰਪ੍ਰੈਸ਼ਰ ਸਮੇਤ ਚਾਰ ਗਿ੍ਫ਼ਤਾਰ
ਕਪੂਰਥਲਾ, 21 ਜੁਲਾਈ (ਸਡਾਨਾ)-ਥਾਣਾ ਸਿਟੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਤੇ ਏ.ਸੀ. ਕੰਪ੍ਰੈਸ਼ਰ ਸਮੇਤ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਏ.ਐਸ.ਆਈ. ਹਰਮੇਸ਼ ਰਾਮ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਸਾਗਰ ਵਾਸੀ ਕੇਸਰੀ ਬਾਗ, ਸੰਨੀ ਵਾਸੀ ਸ਼ਿਵ ਕਲੋਨੀ ਮਹਿਤਾਬਗੜ੍ਹ, ਅਰਮਿੰਦਰ ਸਿੰਘ ਵਾਸੀ ਮੁਰਾਦਪੁਰ ਤੇ ਮਨਦੀਪ ਸਿੰਘ ਵਾਸੀ ਮਹੱਲਾ ਕਿਲੇਵਾਲਾ ਸ਼ਹਿਰ ਵਿਚ ਚੋਰੀਆਂ ਕਰਨ ਦੇ ਆਦੀ ਹਨ ਤੇ ਹੁਣ ਵੀ ਚੋਰੀ ਕੀਤੇ ਮੋਟਰਸਾਈਕਲ 'ਤੇ ਕੁੱਝ ਹੋਰ ਚੋਰੀ ਦਾ ਸਮਾਨ ਵੇਚਣ ਲਈ ਗਾਹਕ ਦੀ ਉਡੀਕ ਕਰ ਰਹੇ ਹਨ ਜਿਸ 'ਤੇ ਪੁਲਿਸ ਨੇ ਮੁਖ਼ਬਰ ਵਲੋਂ ਦੱਸੀ ਜਗਾ 'ਤੇ ਛਾਪੇਮਾਰੀ ਕਰਕੇ ਉਕਤ ਵਿਅਕਤੀਆਂ ਨੂੰ ਕਾਬੂ ਕਰਨ ਉਪਰੰਤ ਇਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਦਾ ਮੋਟਰਸਾਈਕਲ ਤੇ ਇਕ ਏ.ਸੀ. ਦਾ ਕੰਪ੍ਰੈਸ਼ਰ ਬਰਾਮਦ ਕੀਤਾ ਤੇ ਇਨ੍ਹਾਂ ਵਿਰੁੱਧ ਥਾਣਾ ਸਿਟੀ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ |