27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਦਿੱਲੀ-ਅੰਮਿ੍ਤਸਰ-ਕੱਟੜਾ ਐਕਸਪ੍ਰੈੱਸ-ਵੇਅ ਦੇ ਸੰਪਰਕ ਸੜਕਾਂ 'ਤੇ ਬਣੇ ਪੁਲ ਸ਼ੁਰੂ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਪਿੰਡ ਹੈਬਤਪੁਰ ਨੇੜੇ ਸੰਪਰਕ ਸੜਕ 'ਤੇ ਐਕਸਪ੍ਰੈਸਵੇਅ ਦਾ ਬੰਦ ਪਿਆ ਪੁਲ | ਤਸਵੀਰ: ਦਿਲਬਾਗ ਸਿੰਘ ਝੰਡ <br/> 22-07-2025
ਡਡਵਿੰਡੀ, 21 ਜੁਲਾਈ (ਦਿਲਬਾਗ ਸਿੰਘ ਝੰਡ)- ਕੇਂਦਰ ਸਰਕਾਰ ਵੱਲੋਂ ਬਣਾਏ ਜਾ ਰਹੇ ਦਿੱਲੀ-ਅੰਮਿ੍ਤਸਰ-ਕੱਟੜਾ ਐਕਸਪ੍ਰੈਸਵੇਅ ਦੇ ਪਿੰਡਾਂ ਵਿਚਲੀਆਂ ਸੰਪਰਕ ਸੜਕਾਂ 'ਤੇ ਬਣੇ ਪੁਲ ਚਾਲੂ ਨਾ ਹੋਣ ਕਾਰਨ ਲੋਕ ਡਾਹਢੇ ਪ੍ਰੇਸ਼ਾਨ ਹਨ | ਡਡਵਿੰਡੀ ਦੇ ਆਸ-ਪਾਸ ਚੱਲ ਰਹੇ ਐਕਸਪ੍ਰੈੱਸਵੇਅ ਦੇ ਨਿਰਮਾਣ ਕਾਰਜਾਂ ਦਰਮਿਆਨ ਨੇੜਲੇ ਪਿੰਡ ਹੈਬਤਪੁਰ ਤੋਂ ਹਰਨਾਮਪੁਰ ਵਾਲੀ ਸੰਪਰਕ ਸੜਕ ਪਿਛਲੇ ਦੋ ਸਾਲਾਂ ਤੋਂ ਬੰਦ ਹੈ ਤੇ ਜਾਰਜਪੁਰ ਤੋਂ ਕਾਲਰੂ ਨੂੰ ਜਾਂਦੀ ਸੰਪਰਕ ਸੜਕ 'ਤੇ ਬਣਿਆ ਓਵਰਬਿ੍ਜ ਵੀ ਪਿਛਲੇ ਲੰਬੇ ਸਮੇਂ ਤੋਂ ਚਾਲੂ ਨਹੀਂ ਕੀਤਾ ਗਿਆ, ਜਿਸ ਕਾਰਨ ਇਲਾਕੇ ਦੇ ਲੋਕ ਕਾਫ਼ੀ ਪ੍ਰੇਸ਼ਾਨ ਹਨ | ਇਸ ਵੇਲੇ ਜਿੱਥੇ ਇਸ ਐਕਸਪ੍ਰੈਸਵੇਅ ਨੂੰ ਪਿੰਡ ਡੱਲਾ ਨੇੜਿਓਾ ਤਕਰੀਬਨ ਮੁਕੰਮਲ ਕਰਨ ਲਈ ਅੰਤਿਮ ਛੋਹ ਦਿੱਤੀ ਜਾ ਰਹੀ ਹੈ ਅਤੇ ਅੱਗੇ ਵੀ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ | ਇਸ ਦੇ ਉਲਟ ਪਿੰਡ ਮੀਰੇ ਦੇ ਨੇੜੇ ਇਕ ਮੈਥਾ ਪਲਾਂਟ ਦੇ ਚੱਲਦੇ ਰੇੜਕੇ ਕਾਰਨ ਕੰਮ ਰੁਕਿਆ ਪਿਆ ਹੈ ਜਦਕਿ ਉਸ ਤੋਂ ਅੱਗੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ | ਪਿੰਡ ਹੈਬਤਪੁਰ ਦੇ ਸਾਬਕਾ ਸਰਪੰਚ ਕੇਵਲ ਸਿੰਘ, ਸਾਬਕਾ ਸਰਪੰਚ ਸਾਧੂ ਸਿੰਘ, ਸਾਬਕਾ ਸਰਪੰਚ ਜਸਵਿੰਦਰ ਸਿੰਘ ਨੰਡਾ, ਮੈਨੇਜਰ ਜਰਨੈਲ ਸਿੰਘ, ਪਿ੍ੰਸੀਪਲ ਅਮਰੀਕ ਸਿੰਘ, ਪੰਚ ਨਿਰਮਲ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਮੋਹਨ ਸਿੰਘ, ਗੁਰਦਿਆਲ ਸਿੰਘ, ਨੰਬਰਦਾਰ ਗੁਰਜੰਟ ਸਿੰਘ, ਯਾਦਵਿੰਦਰ ਸਿੰਘ, ਆੜ੍ਹਤੀ ਗੁਰਪ੍ਰੀਤ ਸਿੰਘ ਗੋਪੀ ਅਤੇ ਜਸਪਾਲ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਹੈਬਤਪੁਰ-ਪਿੰਡ ਹਰਨਾਮਪੁਰ ਦਰਮਿਆਨ ਬਣੀ ਸੰਪਰਕ ਸੜਕ 'ਤੇ ਠੇਕੇਦਾਰ ਵੱਲੋਂ ਐਕਸਪ੍ਰੈਸਵੇਅ ਦੇ ਹੇਠਾਂ ਅੰਡਰ ਬਿ੍ਜ ਬਣਾਇਆ ਹੋਇਆ ਹੈ ਅਤੇ ਮੁੱਖ ਰਸਤਾ ਪਿਛਲੇ ਦੋ ਸਾਲਾਂ ਤੋਂ ਬੰਦ ਹੈ | ਜਿੱਥੇ ਐਕਸਪ੍ਰੈਸਵੇਅ ਰੋਡ ਦੇ ਹੇਠਾਂ ਲੋਕਾਂ ਦੇ ਲੰਘਣ ਲਈ ਰਸਤਾ ਬਣਾਇਆ ਗਿਆ ਹੈ, ਉਹ ਬਹੁਤ ਜ਼ਿਆਦਾ ਨੀਵਾਂ ਰੱਖਿਆ ਗਿਆ ਹੈ ਜਿਸ ਕਾਰਨ ਉੱਥੇ ਪਾਣੀ ਖੜ੍ਹਾ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਬੰਦ ਕੀਤੇ ਇਸ ਮੁੱਖ ਰਸਤੇ ਕਾਰਨ ਲੋਕਾਂ ਨੂੰ ਤਕਰੀਬਨ ਦੋ ਸਾਲਾਂ ਤੋਂ ਚਿੱਕੜ ਵਿਚ ਦੀ ਮਜਬੂਰਨ ਲੰਘਣਾ ਪੈਦਾ ਹੈ, ਜਿੱਥੇ ਖੱਡੇ ਬਣੇ ਹੋਏ ਹਨ ਤੇ ਹਰ ਰੋਜ਼ ਲੋਕਾਂ ਦੇ ਦੋ ਪਹੀਆ ਵਾਹਨ ਡਿਗ ਕੇ ਹਾਦਸੇ ਦਾ ਸ਼ਿਕਾਰ ਹੁੰਦੇ ਹਨ | ਇਲਾਕੇ ਦੇ ਹੋਰ ਪਿੰਡਾਂ ਜੈਨਪੁਰ, ਜਾਰਜਪੁਰ, ਸ਼ਿਕਾਰਪੁਰ ਆਦਿ ਦੇ ਲੋਕਾਂ ਦਾ ਵੀ ਇਸ ਰਸਤੇ ਰਾਹੀਂ ਆਉਣਾ ਜਾਣਾ ਹੁੰਦਾ ਹੈ ਤੇ ਰਸਤਾ ਬੰਦ ਹੋਣ ਕਾਰਨ ਲੋਕ ਨਰਕ ਵਰਗੇ ਚਿੱਕੜ ਵਾਲੇ ਰਸਤੇ ਵਿਚੋਂ ਲੰਘਦੇ ਹਨ ਤੇ ਸੂਬਾ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਮੰਗ ਕਰਦੇ ਹਨ | ਇਸੇ ਤਰ੍ਹਾਂ ਹੀ ਪਿੰਡ ਡਡਵਿੰਡੀ ਦੇ ਸਾਬਕਾ ਸਰਪੰਚ ਜਥੇਦਾਰ ਜਸਬੀਰ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ, ਕਿਸਾਨ ਆਗੂ ਪਰਮਜੀਤ ਸਿੰਘ ਪੱਕਾ ਕੋਠਾ ਤੇ ਹਾਕਮ ਸਿੰਘ ਸ਼ਾਹਜਹਾਨਪੁਰ ਨੇ ਦੱਸਿਆ ਕਿ ਜਾਰਜਪੁਰ ਤੋਂ ਕਾਲਰ ਨੂੰ ਜਾਂਦੀ ਸੰਪਰਕ ਸੜਕ ਤੇ ਬਣਿਆ ਪੁਲ ਵੀ ਅਜੇ ਤੱਕ ਚਾਲੂ ਨਹੀਂ ਕੀਤਾ ਗਿਆ ਤੇ ਬਰਸਾਤਾਂ ਦੇ ਮੌਸਮ ਵਿਚ ਲੋਕ ਖੱਜਲ ਖ਼ੁਆਰੀ ਦਾ ਸ਼ਿਕਾਰ ਹੋ ਰਹੇ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਕਪੂਰਥਲਾ ਤੋਂ ਮੰਗ ਕੀਤੀ ਕਿ ਐਕਸਪ੍ਰੈਸਵੇਅ 'ਤੇ ਬਣੇ ਇਨ੍ਹਾਂ ਪੁਲਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ 'ਚ ਕਰਵਾਇਆ ਸੀ.ਬੀ.ਐਸ.ਈ. ਕਲਸਟਰ-18 ਦਾ ਵਾਲੀਬਾਲ ਟੂਰਨਾਮੈਂਟ ਅਗਲੀ ਖ਼ਬਰ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਏ- ਗੁਰਪਾਲ ਸਿੰਘ ਇੰਡੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।