ਫਗਵਾੜਾ, 20 ਜੁਲਾਈ (ਹਰਜੋਤ ਸਿੰਘ ਚਾਨਾ)- ਸਰਕਾਰ ਵਲੋਂ ਚਲਾਈ ਗਈ ਐਸ.ਸੀ.ਐਸ.ਟੀ., ਬੀ.ਸੀ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਨੂੰ ਪੂਰਨ ਤੌਰ 'ਤੇ ਲਾਗੂ ਕਰਵਾਉਣ ਲਈ ਅੱਜ ਐਸ.ਡੀ.ਐਮ. ਜਸ਼ਨਜੀਤ ਸਿੰਘ ਵਲੋਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਗਈ | ਉਨ੍ਹਾਂ ਹਦਾਇਤ ਕੀਤੀ ਕਿ ਇਸ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ ਤੇ ਬੱਚਿਆਂ ਤੋਂ ਕੋਈ ਵਾਧੂ ਫ਼ੀਸ ਨਾ ਵਸੂਲੀ ਜਾਵੇ | ਉਨ੍ਹਾਂ ਕਿਹਾ ਕਿ ਕਿ ਵਿਦਿਆਰਥੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ | ਮੀਟਿੰਗ ਦੌਰਾਨ ਯੂਨੀਵਰਸਿਟੀ ਤੇ ਕਾਲਜ ਦੇ ਨੁਮਾਇੰਦੇ, ਪ੍ਰਦੀਪ ਮੱਲ, ਲੇਖ ਰਾਜ ਜਮਾਲਪੁਰ, ਤੇਜਪਾਲ ਬਸਰਾ, ਕੁਲਦੀਪ ਭੱਟੀ ਐਡਵੋਕੇਟ, ਜਰਨੈਲ ਸਿੰਘ, ਚਰੰਜੀ ਲਾਲ, ਕਾਲਾ ਆਦਿ ਸ਼ਾਮਿਲ ਸਨ |