ਬੇਗੋਵਾਲ, 19 ਜੁਲਾਈ (ਸੁਖਜਿੰਦਰ ਸਿੰਘ)- ਆਪਣੇ ਸਮਾਜ ਸੇਵੀ ਕੰਮਾਂ ਨੂੰ ਜਾਰੀ ਰੱਖਦਿਆਂ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਉਦੇਸ਼ ਨਾਲ ਲਾਇਨਜ਼ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਦੇ ਪ੍ਰਧਾਨ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਕਾਲਜ ਰੋਡ 'ਤੇ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਤੇ ਨਾਲ ਹੀ ਸੁਵਿਧਾ ਸੈਂਟਰ ਦੇ ਏਰੀਏ 'ਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ | ਕਲੱਬ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਦਿਨ-ਬ-ਦਿਨ ਵੱਧ ਰਹੇ ਪ੍ਰਦੂਸ਼ਣ ਕਰਕੇ ਕਿ ਸਾਡਾ ਵਾਤਾਵਰਨ ਗੰਧਲਾ ਰੋ ਰਿਹਾ ਤੇ ਜਿਸ ਕਾਰਨ ਅਸੀਂ ਨਿੱਤ ਨਵੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ, ਇਸ ਤੋਂ ਬਚਣ ਦਾ ਇੱਕੋ ਇੱਕ ਇਲਾਜ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦਾ ਪਾਲਣ ਪੋਸ਼ਣ ਵੀ ਕਰੀਏ | ਇਸ ਸਮੇਂ ਲਾਇਨ ਕਲੱਬ ਦੇ ਸੀਨੀਅਰ ਮੈਂਬਰ ਤੇ ਐਮ.ਜੇ.ਐਫ. ਸੁਖਚੈਨ ਸਿੰਘ ਮੁਰੱਬੀਆ ਨੇ ਕਿਹਾ ਕਿ ਅੱਜ ਕਲੱਬ ਵੱਲੋਂ ਛਾਂਦਾਰ ਤੇ ਫ਼ਲਦਾਰ ਵਾਲੇ ਬੂਟੇ ਲਗਾਏ ਗਏ ਹਨ ਤੇ ਉਨ੍ਹਾਂ ਦੀ ਦੇਖ-ਰੇਖ ਕਲੱਬ ਵੱਲੋਂ ਕੀਤੀ ਜਾਵੇਗੀ | ਇਸ ਸਕੱਤਰ ਪਰਮਜੀਤ ਸਿੰਘ ਖਾਸਰੀਆ, ਲਾਇਨ ਲੇਡੀ ਐਡਵੋਕੇਟ ਸਤਵੀਰ ਕੌਰ ਆਦਿ ਹਾਜ਼ਰ ਸਨ |