19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪੀਰ ਬਾਬਾ ਸ਼ਾਹ ਹੁਸੈਨ ਦੇ ਸਾਲਾਨਾ ਜੋੜ ਮੇਲੇ 'ਤੇ ਸਮੂਹਿਕ ਵਿਆਹ ਕਰਵਾਏ

ਅਜੀਤ ਡੈਸਕ 20-07-2025
ਤਲਵੰਡੀ ਚੌਧਰੀਆਂ, 19 ਜੁਲਾਈ (ਪਰਸਨ ਲਾਲ ਭੋਲਾ)-ਪੀਰ ਬਾਬਾ ਸ਼ਾਹ ਹੁਸੈਨ ਦਾ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਦੇਸੀ ਸਾਉਣ ਮਹੀਨੇ ਦੀ 1, 2 ਤੇ 3 ਤਰੀਕ ਨੂੰ ਕਰਵਾਇਆ ਜਾਂਦਾ ਹੈ | ਸਾਉਣ ਮਹੀਨੇ ਦੇ ਜੇਠੇ ਵੀਰਵਾਰ ਨੂੰ ਚੂਰਮਿਆਂ ਦੀ ਰਸਮ ਹੁੰਦੀ ਹੈ ਜਿਨ੍ਹਾਂ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਉਹ ਆਪਣੇ ਬੱਚਿਆਂ ਸਮੇਤ ਵਾਜਿਆਂ ਗਾਜੇ ਨਾਲ ਪੀਰ ਦੇ ਦਰਬਾਰ 'ਤੇ ਚੂਰਮੇ ਚੜ੍ਹਾਉਣ ਆਉਂਦੇ ਹਨ | ਚੂਰਮੇ ਚੜ੍ਹਾਉਣ ਦੀ ਇਸੇ ਲੜੀ ਤਹਿਤ ਗੁਜਰਾਤ ਤੋਂ 45-50 ਮੁਸਲਮਾਨ ਭਾਈਚਾਰੇ ਦਾ ਕਾਫ਼ਲਾ ਵੀ ਮੀਰਾਂ ਪਾਤਸ਼ਾਹ ਦੇ ਦਰਬਾਰ 'ਤੇ ਪੁੱਜਾ ਜਿਨ੍ਹਾਂ ਵਿਚ ਮਕਸੂਦ ਭਾਈ, ਮੁਬਾਰਕ ਖਾਂ, ਸਰਫ਼ਰਾਜ਼ ਖਾਂ, ਕਰਨ ਬਾਈ, ਉਸਮਾਨ ਬਾਈ, ਮਾਊਸਨ ਖਾਂ ਸਮੀਰ ਖਾਂ ਆਦਿ ਸ਼ਾਮਿਲ ਸਨ | ਅੱਜ ਜੋੜ ਮੇਲੇ ਦੇ ਦੂਜੇ ਦਿਨ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕੀਤੇ ਗਏ | ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਨਿਹੰਗ ਛਾਉਣੀ ਵਿਖੇ ਸਿੱਖ ਗੁਰਮਰਿਯਾਦਾ ਨਾਲ ਵਿਆਹ ਕੀਤੇ ਗਏ, ਲਾਵਾਂ ਪੜ੍ਹਨ ਉਪਰੰਤ ਭਾਈ ਹਰਚੰਦ ਸਿੰਘ ਦੇ ਜਥੇ ਵੱਲੋਂ ਅਨੰਦ ਸਾਹਿਬ ਦੇ ਪਾਠ ਕੀਤੇ ਗਏ | ਵਿਆਹੇ ਜੋੜਿਆਂ ਨੂੰ ਜੋੜ ਮੇਲਾ ਪ੍ਰਬੰਧਕ ਕਮੇਟੀ ਮੈਂਬਰਾਂ ਤੇ ਸਰਪੰਚ ਬਲਵਿੰਦਰ ਸਿੰਘ ਲੱਡੂ ਨੇ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਸਾਰੀਆਂ ਲੜਕੀਆਂ ਨੂੰ ਘਰ ਦੀ ਵਰਤੋਂ ਵਾਲਾ ਲੋੜੀਂਦਾ ਸਾਮਾਨ ਦਿੱਤਾ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰਾਂ ਵਿਚ ਅਜੈਬ ਸਿੰਘ ਜਰਮਨ, ਮਨਜੀਤ ਸਿੰਘ ਬੱਬ, ਰੁਪਿੰਦਰਜੀਤ ਸਿੰਘ ਸੇਠੀ, ਪਰਮਿੰਦਰ ਸਿੰਘ ਪੱਪੂ, ਸਿਕੰਦਰ ਸਿੰਘ ਰਿੱਕੀ, ਸੁੱਖਾ ਤੁੜ, ਲਖਵਿੰਦਰ ਸਿੰਘ ਰਤਨਪਾਲ, ਭੂਸ਼ਨ ਮੜੀਆ, ਭਗਵੰਤ ਸਿੰਘ ਵਿਰਕ, ਸਰਜੀਤ ਸਿੰਘ, ਸੰਤੋਖ ਸਿੰਘ ਥਿੰਦ, ਚਰਨਜੀਤ ਸਿੰਘ ਸਾਬਕਾ ਬੀ.ਪੀ.ਈ.ਓ., ਧੀਰਜ ਮੜੀਆ, ਬਾਬਾ ਗਣੇਸ਼ ਸਿੰਘ ਨਿਹੰਗ, ਕੁਲਦੀਪ ਸਿੰਘ ਚੰਦੀ, ਮਨਜੀਤ ਸਿੰਘ ਲਾਲੀ, ਹਰਜੀਤ ਸਿੰਘ ਰਾਣਾ, ਸਰਵਣ ਸਿੰਘ ਬਾਵਾ, ਜਸਵਿੰਦਰ ਸਿੰਘ ਸੋਨੂੰ, ਸਤਨਾਮ ਸਿੰਘ ਸੱਤਾ, ਤਜਿੰਦਰ ਸਿੰਘ ਭਾਰਜ, ਜਤਿੰਦਰ ਸਿੰਘ ਡਿਪਟੀ, ਦਵਿੰਦਰ ਹੋਟੀ, ਨਵੀਂ ਮੜੀਆ, ਕੀਰਤਨ ਪਾਲ ਸਿੰਘ ਸੰਧੂ, ਧੀਰੇ ਜੀ ਸ਼ਰਮਾ ਮੈਂਬਰ, ਸੋਨੂੰ ਖੰਭ ਟਿੱਬਾ, ਗੁਰਮੁਖ ਸਿੰਘ ਤੇ ਤਰਸੇਮ ਸਿੰਘ ਸਪੀਕਰ ਵਾਲੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ 'ਚ ਫੈਮਲੀ-ਟ੍ਰੀ ਗਤੀਵਿਧੀ ਕਰਵਾਈ ਅਗਲੀ ਖ਼ਬਰ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।