09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੈੜਾ ਦੋਨਾ ਦੀ ਮੈਨੇਜਮੈਂਟ ਕਮੇਟੀ ਦੀ ਸਰਬਸੰਮਤੀ ਨਾਲ ਚੋਣ

ਅਜੀਤ ਡੈਸਕ 18-07-2025
ਹੁਸੈਨਪੁਰ, 17 ਜੁਲਾਈ (ਤਰਲੋਚਨ ਸਿੰਘ ਸੋਢੀ)- ਸਿੱਖਿਆ ਵਿਭਾਗ ਪੰਜਾਬ ਸਕੂਲਜ਼ ਵਲੋਂ ਸਕੂਲਾਂ ਦੇ ਸਰਵਪੱਖੀ ਵਿਕਾਸ ਤੇ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਸਥਾਪਤ ਕੀਤੀਆਂ ਗਈਆਂ ਸਕੂਲ ਮੈਨੇਜਮੈਂਟ ਕਮੇਟੀਆਂ ਜੋ ਹਰ ਦੋ ਸਾਲ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਹੀ ਚੁਣੀਆਂ ਜਾਂਦੀਆਂ ਹਨ, ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੈੜਾ ਦੋਨਾ ਦੀ ਸਕੂਲ ਮੈਨੇਜਮੈਂਟ ਕਮੇਟੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ | ਪਿ੍ੰਸੀਪਲ ਅਨੁਰਾਗ ਭਲਾ ਨੇ ਦੱਸਿਆ ਕਿ ਇਸ ਵਾਰ ਮਾਪਿਆਂ ਦੇ ਬਹੁਮਤ ਵਲੋਂ ਸਕੂਲ ਦੇ ਹੀ ਪੁਰਾਣੇ ਵਿਦਿਆਰਥੀ ਅਤੇ ਮੌਜੂਦਾ ਮੈਂਬਰ ਪੰਚਾਇਤ ਸਤਨਾਮ ਸਿੰਘ ਖੈੜਾ ਨੂੰ ਸਰਬਸੰਮਤੀ ਨਾਲ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ | ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਮਾਪਿਆਂ ਦੇ ਵੱਧ ਰਹੇ ਭਰੋਸੇ ਦੀ ਇਹ ਮਿਸਾਲ ਹੈ ਕਿ ਚੇਅਰਮੈਨ ਸਤਨਾਮ ਸਿੰਘ ਖੈੜਾ ਸਮੇਤ ਚਾਰ ਹੋਰ ਪੰਚਾਇਤ ਮੈਂਬਰਾਂ ਦੇ ਬੱਚੇ ਵੀ ਇਸੇ ਸਕੂਲ ਦੇ ਵਿਦਿਆਰਥੀ ਹਨ | ਸਤਨਾਮ ਸਿੰਘ ਖੈੜਾ ਦੇ ਕੈਨੇਡਾ ਵੱਸਦੇ ਭਰਾ ਸੁਖਦੇਵ ਸਿੰਘ ਤੇ ਸ਼ਰਨਜੀਤ ਸਿੰਘ ਵੀ ਇਸੇ ਸੰਸਥਾ ਦੇ ਵਿਦਿਆਰਥੀ ਤੇ ਖਿਡਾਰੀ ਰਹੇ ਹਨ, ਜੋ ਸਕੂਲ ਦੇ ਸਰਵਪੱਖੀ ਵਿਕਾਸ ਲਈ ਆਪਣੇ ਵੱਡੇ ਭਰਾ ਸਤਨਾਮ ਸਿੰਘ ਖੈੜਾ ਦੀ ਅਗਵਾਈ ਵਿਚ ਤਿਲ ਫੁੱਲ ਪਾਉਂਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਚੇਅਰਮੈਨ ਸਤਨਾਮ ਸਿੰਘ ਖੈੜਾ ਵਲੋਂ ਪਿ੍ੰਸੀਪਲ ਦਫ਼ਤਰ ਨੂੰ ਆਧੁਨਿਕ ਰੂਪ ਦੇਣ ਲਈ ਜਿੱਥੇ ਤਿੰਨ ਲੱਖ ਰੁਪਏ ਤੋਂ ਵੱਧ ਖ਼ਰਚੇ ਉਥੇ ਪੰਜਾਹ ਹਜ਼ਾਰ ਰੁਪਏ ਦੀ ਸਬਮਰਸੀਬਲ ਮੋਟਰ ਵੀ ਆਪਣੀ ਜੇਬ ਵਿਚੋਂ ਖ਼ਰੀਦ ਕੇ ਦਿੱਤੀ ਤੇ ਲੋੜਵੰਦ ਵਿਦਿਆਰਥੀਆਂ ਲਈ ਫ਼ੀਸ, ਵਰਦੀ ਤੇ ਕਿਤਾਬਾਂ ਲਈ ਵੀ ਲਗਾਤਾਰ ਸਹਾਇਤਾ ਕਰਦੇ ਹਨ | ਇਸ ਮੌਕੇ ਉੱਘੇ ਸਿੱਖਿਆ ਸ਼ਾਸਤਰੀ ਰੌਸ਼ਨ ਖੈੜਾ ਸਟੇਟ ਐਵਾਰਡੀ ਨੇ ਵੀ ਨਵ-ਨਿਯੁਕਤ ਚੇਅਰਮੈਨ ਸਤਨਾਮ ਸਿੰਘ ਖੈੜਾ ਅਤੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਪਹਿਲੀ ਕਮੇਟੀ ਦੇ ਸਾਬਕਾ ਚੇਅਰਮੈਨ ਹਰਜੀਤ ਸਿੰਘ ਖੈੜਾ ਵਲੋਂ ਕੀਤੇ ਉਸਾਰੂ ਕਾਰਜਾਂ ਬਾਰੇ ਵੀ ਵਿਸਥਾਰਤ ਜਾਣਕਾਰੀ ਦਿੱਤੀ | ਇਸ ਦੌਰਾਨ ਲੈਕਚਰਾਰ ਮਨਜੀਤ ਸਿੰਘ ਥਿੰਦ ਨੇ ਦੱਸਿਆ ਕਿ ਕਮੇਟੀ ਵਿਚ ਜਿੱਥੇ ਸਿੱਖਿਆ ਮਹਿਮਾਨ ਵਜੋਂ ਜੋਗਾ ਸਿੰਘ ਖੀਰਾਂਵਾਲੀ ਤੇ ਮੈਂਬਰ ਪੰਚਾਇਤ ਬੀਬੀ ਬੇਲਾ ਕੁਮਾਰੀ ਨੂੰ ਉਪ ਚੇਅਰਪਰਸਨ ਚੁਣਿਆ ਗਿਆ ਤੇ ਕਮੇਟੀ ਮੈਂਬਰਾਂ ਵਿਚ ਜਸਵਿੰਦਰ ਸਿੰਘ, ਗੋਨੀ ਪਹਿਲਵਾਨ, ਰੁਪਿੰਦਰ ਕੌਰ, ਕੁਲਵੰਤ ਕੌਰ, ਮੋਨਿਕਾ ਸ਼ਰਮਾ, ਪੰਕਜ ਮੋਦਗਿੱਲ, ਕੁਲਵਿੰਦਰ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਬਲਵਿੰਦਰ ਸਿੰਘ ਸੋਹਲ ਤੇ ਰੇਖਾ ਬੇਬੀ ਆਦਿ ਨੂੰ ਚੁਣਿਆ ਗਿਆ ਹੈ | ਇਸ ਮੌਕੇ ਸਕੂਲ ਦੇ ਪੁਰਾਣੇ ਵਿਦਿਆਰਥੀ ਬਲਾਕ ਸੰਮਤੀ ਮੈਂਬਰ ਕੁਲਬੀਰ ਸਿੰਘ ਖੈੜਾ, ਕੁਲਵਿੰਦਰ ਕਿੰਦਾ ਪ੍ਰਧਾਨ, ਸਾਬਕਾ ਸਰਪੰਚ ਤੇਜਵਿੰਦਰ ਸਿੰਘ ਸਾਬ੍ਹੀ ਖੈੜਾ, ਗੁਰਜੀਤ ਸਿੰਘ ਸਾਹ ਦੁਰਗਾਪੁਰ, ਖੈੜਾ ਯੂਥ ਕਲੱਬ ਦੇ ਪ੍ਰਧਾਨ ਜਗੀਰ ਸਿੰਘ, ਗੁਰਜੀਤ ਸਿੰਘ ਜੀਤਾ ਨੇ ਨਵ-ਨਿਯੁਕਤ ਚੇਅਰਮੈਨ ਤੇ ਸਮੁੱਚੀ ਕਮੇਟੀ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਮੀਂਹ ਦੇ....... <br/> ਅਗਲੀ ਖ਼ਬਰ ਸੀ.ਬੀ.ਐਸ.ਈ. ਵਾਲੀਬਾਲ ਕਲੱਸਟਰ 18 ਦਾ ਲੜਕੇ ਤੇ ਲੜਕੀਆਂ ਦਾ ਵਾਲੀਬਾਲ ਟੂਰਨਾਮੈਂਟ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।