09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪੰਜਾਬ ਦੀ ਧਰਤੀ 'ਤੇ ਮਿੱਠੀ ਕਣਕ ਤਾਂ ਬੀਜੀ ਜਾ ਸਕਦੀ ਹੈ ਪਰ ਨਫ਼ਰਤ ਦੇ ਬੀਜ ਨਹੀਂ- ਸ਼ਾਹੀ ਇਮਾਮ ਪੰਜਾਬ

ਅਜੀਤ ਡੈਸਕ 18-07-2025
ਸੁਲਤਾਨਪੁਰ ਲੋਧੀ, 17 ਜੁਲਾਈ (ਨਰੇਸ਼ ਹੈਪੀ)- ਪਾਵਨ ਨਗਰੀ ਉਹ ਮੁਕੱਦਸ ਧਰਤੀ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਵਾਦ ਰਾਹੀਂ ਪੂਰੇ ਵਿਸ਼ਵ 'ਚ ਇੱਕ ਆਪਸੀ ਭਾਈਚਾਰੇ ਦਾ ਸੰਦੇਸ਼ ਦੇ ਕੇ ਨਫ਼ਰਤ ਦੇ ਬੋਏ ਬੀਜ ਨੂੰ ਖ਼ਤਮ ਕੀਤਾ ਸੀ ਤੇ ਅੱਜ ਫਿਰ ਤੋਂ ਲੋੜ ਹੈ ਕਿ ਇਸ ਪਾਵਨ ਧਰਤੀ ਤੋਂ ਜਿਹੜੀ ਦੇਸ਼ ਵਿਰੋਧੀ ਤਾਕਤਾਂ ਨਫ਼ਰਤ ਦੇ ਬੀਜ ਬੋਅ ਰਹੀਆਂ ਹਨ, ਉਨ੍ਹਾਂ ਨੂੰ ਜਵਾਬ ਦੇ ਸਕੀਏ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਸ਼ਾਹੀ ਇਮਾਮ ਪੰਜਾਬ ਨੇ ਅੱਜ ਭਾਜਪਾ ਦੇ ਸੀਨੀਅਰ ਆਗੂ ਤੇ ਸ਼ਿਵ ਮੰਦਿਰ ਚੌੜਾ ਖੂਹ ਦੇ ਪ੍ਰਧਾਨ ਰਕੇਸ਼ ਨੀਟੂ ਦੇ ਗ੍ਰਹਿ ਵਿਖੇ ਇੱਕ ਪੈੱ੍ਰਸ ਮਿਲਣੀ ਦੌਰਾਨ ਕੀਤਾ | ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਹੀ ਆਪਸੀ ਪ੍ਰੇਮ ਸਦਭਾਵ ਦਾ ਸੁਨੇਹਾ ਪੂਰੇ ਦੇਸ਼ 'ਚ ਜਾਂਦਾ ਹੈ ਜਿੱਥੇ ਦੇ ਲੋਕ ਭਾਵੇਂ ਆਪਣੇ ਆਪ ਧਰਮਾਂ ਦੇ ਪੱਕੇ ਹਨ ਪਰ ਉਹ ਇੱਕ ਦੂਜੇ ਦਾ ਬਹੁਤ ਆਪਸ ਵਿਚ ਸਤਿਕਾਰ ਕਰਦੇ ਹਨ ਤੇ ਪ੍ਰੇਮ ਭਾਵ ਨਾਲ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਇਸ ਤੋਂ ਵੱਡਾ ਹੋਰ ਕੀ ਅੱਜ ਉਦਾਹਰਨ ਹੋਵੇਗਾ ਕਿ ਮੈਂ ਅੱਜ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਪਵਿੱਤਰ ਕਾਲੀ ਵੇਈਾ ਦੀ 25ਵੀਂ ਵਰੇ੍ਹਗੰਢ ਮੌਕੇ ਸੰਤ ਸੀਚੇਵਾਲ ਦੇ ਸੁਨੇਹੇ ਤੇ ਆਇਆ ਹਾਂ ਤੇ ਫਿਰ ਜਾਮਾ ਮਸਜਿਦ 'ਚ ਜਾ ਕੇ ਨਮਾਜ਼ ਪੜ੍ਹ ਕੇ ਮੁਸਲਿਮ ਭਾਈਚਾਰੇ ਨੂੰ ਮਿਲਿਆ | ਉਸ ਤੋਂ ਬਾਅਦ ਸ਼ਹਿਰ ਦੇ ਇੱਕ ਪ੍ਰਸਿੱਧ ਹਿੰਦੂ ਪਰਿਵਾਰ ਨੀਟੂ ਦੇ ਘਰ ਲੰਗਰ ਛਕਿਆ, ਇਸ ਨੂੰ ਹੀ ਅਸੀਂ ਪੰਜਾਬ ਕਹਿੰਦੇ ਹਾਂ ਅਤੇ ਇਸ ਨੂੰ ਹੀ ਭਾਰਤ ਕਹਿੰਦੇ ਹਾਂ ਜਿੱਥੇ ਅਨੇਕਤਾ ਦੀ ਏਕਤਾ 'ਚ ਗੱਲ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਇਸ ਪਾਵਨ ਧਰਤੀ 'ਤੇ ਮਿੱਠੀ ਕਣਕ ਤਾਂ ਬੀਜੀ ਜਾ ਸਕਦੀ ਹੈ ਪਰ ਨਫ਼ਰਤ ਦਾ ਬੀਜ ਨਹੀਂ ਬੋਇਆ ਜਾ ਸਕਦਾ, ਆਓ ਆਪਾਂ ਰਲ ਮਿਲ ਕੇ ਇਸ ਨਫ਼ਰਤ ਨੂੰ ਖ਼ਤਮ ਕਰੀਏ | ਪ੍ਰਧਾਨ ਰਕੇਸ਼ ਨੀਟੂ ਨੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਸਾਬਕਾ ਕੌਂਸਲਰ ਰਾਜਾ ਗੁਰਪ੍ਰੀਤ ਸਿੰਘ, ਡਿੰਪਲ ਟੰਡਨ ਕੈਸ਼ੀਅਰ ਸ਼ਿਵ ਮੰਦਿਰ ਚੌੜਾ ਖੂਹ, ਤੀਰਥ ਸਿੰਘ ਨੰਬਰਦਾਰ ਕਾਲਾ ਸੰਘਿਆਂ, ਸਤਪਾਲ ਮਨਚੰਦਾ, ਆਸ਼ੀਸ਼ ਅਰੋੜਾ, ਲਵ ਅਰੋੜਾ, ਮੀਨਾਕਸ਼ੀ ਅਰੋੜਾ, ਦੀਕਸ਼ਾ ਅਰੋੜਾ, ਯੁਵਰਾਜ ਅਰੋੜਾ, ਅਸ਼ੋਕ ਕਨੌਜੀਆ, ਡਾ. ਦੀਪਕ ਖਾਨ, ਬਾਬਾ ਬਲੌਰੀ ਨਾਥ, ਕਾਲੀ ਅਰੋੜਾ, ਸੰਨੀ ਸੰਧੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੀ.ਬੀ.ਐਸ.ਈ. ਵਾਲੀਬਾਲ ਕਲੱਸਟਰ 18 ਦਾ ਲੜਕੇ ਤੇ ਲੜਕੀਆਂ ਦਾ ਵਾਲੀਬਾਲ ਟੂਰਨਾਮੈਂਟ ਸ਼ੁਰੂ ਅਗਲੀ ਖ਼ਬਰ ਸ਼ਹਿਰ ਦੇ ਵਾਰਡਾਂ 'ਚ ਅੱਜ ਤੋਂ ਨਸ਼ਾ ਮੁਕਤੀ ਮੁਹਿੰਮ ਸ਼ੁਰੂ ਹੋਵੇਗੀ: ਰਾਜੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।