04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

-ਰੇਲਵੇ ਡੀਪੂ ਨੂੰ ਜਾਂਦੀ ਸੜਕ ਬਣਾਉਣ ਦੀ ਮੰਗ- ਕਿਸੇ ਸਮੇਂ ਲੱਕੜ ਦੀ ਮੰਡੀ ਵਜੋਂ ਮਸ਼ਹੂਰ ਹੁੰਦਾ ਸੀ ਅੱਜ ਦਾ ਰੇਲਵੇ ਡੀਪੂ <br/>

ਅਜੀਤ ਡੈਸਕ 17-07-2025
ਢਿਲਵਾਂ, 16 ਜੁਲਾਈ (ਪ੍ਰਵੀਨ ਕੁਮਾਰ)- ਜੀ.ਟੀ. ਰੋਡ ਢਿਲਵਾਂ ਨਜ਼ਦੀਕ ਟੋਲ ਪਲਾਜ਼ਾ ਤੋਂ ਰੇਲਵੇ ਡੀਪੂ ਨੂੰ ਜਾਂਦੀ ਸੜਕ ਦੇ ਬੁਰੀ ਤਰ੍ਹਾਂ ਨਾਲ ਖ਼ਰਾਬ ਹੋ ਜਾਣ ਨਾਲ ਉੱਥੋਂ ਦੇ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਫ਼ਿਰੋਜ਼ਪੁਰ ਰੇਲ ਡਵੀਜ਼ਨ ਦਾ ਮੇਨ ਡੀਪੂ ਇੱਥੇ ਹੋਣ ਕਰ ਕੇ ਰੇਲ ਟਰੈਕ ਲਈ ਦੂਰ ਦੁਰਾਡੇ ਤੋਂ ਇੱਥੇ ਵੱਡੇ ਟਰੱਕਾਂ ਰਾਹੀਂ ਵੱਖ-ਵੱਖ ਸਾਮਾਨ ਪਹੁੰਚਦਾ ਹੈ ਤੇ ਇੱਥੋਂ ਹੀ ਨਵੇਂ ਰੇਲ ਟਰੈਕ ਜਾਂ ਟਰੈਕ ਦੀ ਮੁਰੰਮਤ ਲਈ ਸਾਮਾਨ ਭੇਜਿਆ ਜਾਂਦਾ ਹੈ | ਇਸ ਤੋਂ ਇਲਾਵਾ ਰੇਲਵੇ ਓਵਰ ਬਿ੍ਜ ਲਈ ਇੱਥੋਂ ਸਾਮਾਨ ਦਾ ਅਦਾਨ ਪ੍ਰਦਾਨ ਹੁੰਦਾ ਰਹਿੰਦਾ ਹੈ | ਵਰਨਣਯੋਗ ਹੈ ਕਿ ਉਕਤ ਖੇਤਰ ਵੰਡ ਤੋਂ ਪਹਿਲਾਂ ਲੱਕੜ ਦੀ ਮੰਡੀ ਲਈ ਦੂਰ-ਦੂਰ ਤੱਕ ਜਾਣਿਆ ਜਾਂਦਾ ਸੀ ਕਿਉਂਕਿ ਇਸ ਡੀਪੂ ਦੇ ਨਾਲ ਹੀ ਦਰਿਆ ਬਿਆਸ ਵਹਿੰਦਾ ਹੋਣ ਕਰਕੇ ਹਿਮਾਚਲ ਦੀ ਦਿਆਰ ਦੀ ਲੱਕੜ ਦਰਿਆ ਰਾਹੀਂ ਇੱਥੇ ਪਹੁੰਚਦੀ ਸੀ ਤੇ ਵਪਾਰੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇੱਥੇ ਲੱਕੜ ਖ਼ਰੀਦਣ ਲਈ ਆਉਂਦੇ ਸਨ | ਜ਼ਿਕਰਯੋਗ ਹੈ ਕਿ ਕਰੀਬ ਪਿਛਲੇ 40 ਸਾਲਾਂ ਤੋਂ ਉਕਤ ਸੜਕ ਦੀ ਸਾਰ ਨਹੀਂ ਲਈ ਗਈ ਤੇ ਹੌਲੀ ਹੌਲੀ ਇਹ ਕਮਜ਼ੋਰ ਹੁੰਦੀ ਗਈ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਉਕਤ ਸੜਕ ਜੋ ਕਿ ਅੱਗੇ ਜਾ ਕੇ ਦਰਿਆ ਬਿਆਸ ਤੇ ਬਣੇ ਪੁਰਾਣੇ ਪੁਲ ਨੂੰ ਜਾ ਲੱਗਦੀ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਵਾਹਨ ਚਾਲਕਾਂ ਵਲੋਂ ਟੋਲ ਪਰਚੀ ਤੋਂ ਬਚਣ ਲਈ ਉਕਤ ਸੜਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਇੱਥੇ ਹਰ ਸਮੇਂ ਕਾਰਾਂ, ਸਾਮਾਨ ਨਾਲ ਭਰੇ ਕੈਂਟਰ ਤੇ ਹੋਰ ਗੱਡੀਆਂ ਦੇ ਲੰਘਣ ਨਾਲ ਸੜਕ ਦੀ ਹਾਲਤ ਖ਼ਸਤਾ ਹੋ ਗਈ ਹੈ, ਮਾਨਸੂਨ ਦੇ ਆਉਣ ਨਾਲ ਪੈ ਰਹੀਆਂ ਬਾਰਿਸ਼ਾਂ ਦੇ ਕਾਰਨ ਸੜਕ ਵਿਚ ਥਾਂ-ਥਾਂ 'ਤੇ ਟੋਏ ਪੈਣ ਨਾਲ ਸੜਕ ਦੇ ਬੁਰੀ ਤਰ੍ਹਾਂ ਨਾਲ ਟੁੱਟ ਜਾਣ ਨਾਲ ਸਥਾਨਕ ਵਾਸੀਆਂ ਨੂੰ ਦਿੱਕਤ ਪੇਸ਼ ਆ ਰਹੀ ਹੈ | ਉਨ੍ਹਾਂ ਦੀ ਮਹਿਕਮਾ ਪੀ.ਡਬਲਿਯੂ.ਡੀ ਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਪੁਰਜ਼ੋਰ ਮੰਗ ਹੈ ਕਿ ਉਕਤ ਸੜਕ ਦੀ ਮੁਰੰਮਤ ਕੀਤੀ ਜਾਵੇ |

ਪਿਛਲੀ ਖ਼ਬਰ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਸਣੇ ਚਾਰ ਕਾਬੂ ਅਗਲੀ ਖ਼ਬਰ ਪੰਜਾਬ ਦੇ ਪਾਣੀਆਂ ਤੇ ਵਾਤਾਵਰਨ ਨੂੰ ਬਚਾਉਣ ਲਈ ਲੋਕਾਂ ਨੂੰ ਅੱਜ ਅਹਿਦ ਕਰਨ ਦੀ ਲੋੜ-ਮੁੱਖ ਮੰਤਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।