ਸਾਦਿਕ, 19 ਨਵੰਬਰ (ਆਰ.ਐਸ.ਧੁੰਨਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਪ ਸਿੰਘ ਵਾਲਾ ਦੇ ਬੱਚਿਆਂ ਨੂੰ ਫ਼ਰੀਦਕੋਟ ਵਿਖੇ ਕਿਲਾ ਮੁਬਾਰਕ ਦੇ ਦਰਸ਼ਨ ਕਰਵਾਏ ਗਏ | ਸਕੂਲ ਅਧਿਆਪਕਾ ਆਸ਼ਾ ਰਾਣੀ ਨੇ ਦੱਸਿਆ ਕਿ ਬੱਚਿਆਂ ਦੇ ਦਿਲਾਂ 'ਚ ਇਹ ਚਾਅ ਸੀ ਕਿ ਉਨ੍ਹਾਂ ਨੂੰ ਵੀ ਬਾਬਾ ਸ਼ੇਖ ਫ਼ਰੀਦ ਜੀ ਦੇ ਅਸਥਾਨ ਕਿਲਾ ਮੁਬਾਰਕ ਦੇ ਦਰਸ਼ਨ ਕਰਵਾਏ ਜਾਣ | ਇਸ ਦੌਰਾਨ ਜਗਤਾਰ ਸਿੰਘ ਮਾਨ ਬੀ.ਪੀ.ਈ.ਓ ਫ਼ਰੀਦਕੋਟ-1 ਨੇ ਬੱਚਿਆਂ ਨੂੰ ਕਿਲਾ ਮੁਬਾਰਕ ਦੇ ਇਤਿਹਾਸ ਤੇ ਬਾਬਾ ਸ਼ੇਖ ਫ਼ਰੀਦ ਜੀ ਵਲੋਂ ਇਸ ਕਿਲੇ ਦੀ ਉਸਾਰੀ ਸਮੇਂ ਕੀਤੀ ਗਈ ਸੇਵਾ ਤੋਂ ਜਾਣੰੂ ਕਰਵਾਇਆ | ਇਸ ਮੌਕੇ ਆਇਨਾ ਰਾਣੀ, ਸਰਬਜੀਤ ਕੌਰ ਤੇ ਵਰਿੰਦਰ ਕੁਮਾਰ ਆਦਿ ਹਾਜ਼ਰ ਸਨ |