24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸਰਕਾਰੀ ਕਾਲਜ ਵਿਖੇ ਸਲੋਗਨ ਲਿਖਣ ਮੁਕਾਬਲਾ ਕਰਵਾਇਆ

ਅਜੀਤ ਡੈਸਕ 08-11-2025
ਸ੍ਰੀ ਮੁਕਤਸਰ ਸਾਹਿਬ, 7 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਿ੍ੰਸੀਪਲ ਡਾ. ਜਯੋਤਸਨਾ ਦੀ ਅਗਵਾਈ, ਵਾਈਸ ਪਿ੍ੰਸੀਪਲ ਪ੍ਰੋ. ਜਗਨਦੀਪ ਕੁਮਾਰ ਤੇ ਬੱਡੀ ਗਰੁੱਪ ਦੇ ਯਤਨਾਂ ਸਦਕਾ 'ਨਸ਼ਾ ਮੁਕਤ ਭਾਰਤ ਅਭਿਆਨ' ਦੇ 5 ਸਾਲ ਪੂਰੇ ਹੋਣ ਦੇ ਸੰਬੰਧ 'ਚ ਸਲੋਗਨ ਲਿਖਣ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਵਾਈਸ ਪਿ੍ੰਸੀਪਲ ਪ੍ਰੋ. ਜਗਨਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਇਸ ਮੁਕਾਬਲੇ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਵਧਾਈ ਦਿੱਤੀ ਤੇ ਭਵਿੱਖ ਵਿੱਚ ਹੋਰ ਗਤੀਵਿਧੀਆਂ ਵਿਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ | ਮੁਕਾਬਲੇ ਵਿਚ ਕੁੱਲ 21 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ 'ਚ ਪ੍ਰੋ. ਜਗਮੀਤ ਸਿੰਘ (ਪੰਜਾਬੀ ਵਿਭਾਗ), ਪ੍ਰੋ. ਪੂਜਾ ਵੈਦ (ਫਿਜਿਕਸ ਵਿਭਾਗ) ਅਤੇ ਪ੍ਰੋ. ਨਿਧੀ (ਕੈਮਿਸਟਰੀ ਵਿਭਾਗ) ਨੇ ਜੱਜਾਂ ਦੀ ਭੂਮਿਕਾ ਨਿਭਾਈ | ਜੱਜਮੈਂਟ ਵਿਚ ਗਗਨਦੀਪ ਕੌਰ (ਬੀ.ਐੱਸ.ਸੀ.-1 ਐੱਨ.ਐੱਮ.) ਨੇ ਪਹਿਲਾ, ਗੁਰਵਿੰਦਰ ਸਿੰਘ (ਬੀ.ਏ.-3), ਰਵੀਨਾ (ਬੀ.ਐੱਸ.ਸੀ.-3 ਐੱਨ.ਐੱਮ.) ਨੇ ਦੂਜਾ ਤੇ ਨਵਕਿਰਨ ਕੌਰ (ਬੀ.ਐੱਸ.ਸੀ.-1 ਐੱਨ.ਐੱਮ.), ਸ਼ੁਕਰਾ ਬੇਗਮ (ਬੀ.ਐੱਸ.ਸੀ.-1 ਐੱਨ.ਐੱਮ.) ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪ੍ਰੋ. ਜਗਮੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥੀਆਂ ਦੀਆਂ ਸਲੋਗਨ ਰਾਈਟਿੰਗ ਵਿਚ ਬਾਰੀਕੀਆਂ 'ਤੇ ਵੀ ਚਾਨਣ ਪਾਇਆ | ਇਸ ਮੌਕੇ ਬੱਡੀ ਗਰੁੱਪ ਕਨਵੀਨਰ ਪ੍ਰੋ. ਆਸਮਾ, ਮੈਂਬਰ ਪ੍ਰੋ. ਰੀਤੂ ਗਰਗ ਤੇ ਵਿਦਿਆਰਥੀ ਵੀ ਮੌਜੂਦ ਸਨ |
ਪਿਛਲੀ ਖ਼ਬਰ ਸਪੈਸ਼ਲ ਡੀ.ਜੀ.ਪੀ. ਸੜਕ ਤੇ ਸੁਰੱਖਿਆ ਪੰਜਾਬ ਵਲੋਂ ਮੁਕਤੀਸਰ ਵੈੱਲਫ਼ੇਅਰ ਕਲੱਬ ਦਾ ਸਨਮਾਨ ਅਗਲੀ ਖ਼ਬਰ ਗ਼ੈਰ ਸੰਚਾਰੀ ਰੋਗਾਂ ਤੇ ਟੀ.ਬੀ. ਸੰਬੰਧੀ ਸਿਵਲ ਸਰਜਨ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।