ਸ੍ਰੀ ਮੁਕਤਸਰ ਸਾਹਿਬ, 7 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਿ੍ੰਸੀਪਲ ਡਾ. ਜਯੋਤਸਨਾ ਦੀ ਅਗਵਾਈ, ਵਾਈਸ ਪਿ੍ੰਸੀਪਲ ਪ੍ਰੋ. ਜਗਨਦੀਪ ਕੁਮਾਰ ਤੇ ਬੱਡੀ ਗਰੁੱਪ ਦੇ ਯਤਨਾਂ ਸਦਕਾ 'ਨਸ਼ਾ ਮੁਕਤ ਭਾਰਤ ਅਭਿਆਨ' ਦੇ 5 ਸਾਲ ਪੂਰੇ ਹੋਣ ਦੇ ਸੰਬੰਧ 'ਚ ਸਲੋਗਨ ਲਿਖਣ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਵਾਈਸ ਪਿ੍ੰਸੀਪਲ ਪ੍ਰੋ. ਜਗਨਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਇਸ ਮੁਕਾਬਲੇ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਵਧਾਈ ਦਿੱਤੀ ਤੇ ਭਵਿੱਖ ਵਿੱਚ ਹੋਰ ਗਤੀਵਿਧੀਆਂ ਵਿਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ | ਮੁਕਾਬਲੇ ਵਿਚ ਕੁੱਲ 21 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ 'ਚ ਪ੍ਰੋ. ਜਗਮੀਤ ਸਿੰਘ (ਪੰਜਾਬੀ ਵਿਭਾਗ), ਪ੍ਰੋ. ਪੂਜਾ ਵੈਦ (ਫਿਜਿਕਸ ਵਿਭਾਗ) ਅਤੇ ਪ੍ਰੋ. ਨਿਧੀ (ਕੈਮਿਸਟਰੀ ਵਿਭਾਗ) ਨੇ ਜੱਜਾਂ ਦੀ ਭੂਮਿਕਾ ਨਿਭਾਈ | ਜੱਜਮੈਂਟ ਵਿਚ ਗਗਨਦੀਪ ਕੌਰ (ਬੀ.ਐੱਸ.ਸੀ.-1 ਐੱਨ.ਐੱਮ.) ਨੇ ਪਹਿਲਾ, ਗੁਰਵਿੰਦਰ ਸਿੰਘ (ਬੀ.ਏ.-3), ਰਵੀਨਾ (ਬੀ.ਐੱਸ.ਸੀ.-3 ਐੱਨ.ਐੱਮ.) ਨੇ ਦੂਜਾ ਤੇ ਨਵਕਿਰਨ ਕੌਰ (ਬੀ.ਐੱਸ.ਸੀ.-1 ਐੱਨ.ਐੱਮ.), ਸ਼ੁਕਰਾ ਬੇਗਮ (ਬੀ.ਐੱਸ.ਸੀ.-1 ਐੱਨ.ਐੱਮ.) ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪ੍ਰੋ. ਜਗਮੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥੀਆਂ ਦੀਆਂ ਸਲੋਗਨ ਰਾਈਟਿੰਗ ਵਿਚ ਬਾਰੀਕੀਆਂ 'ਤੇ ਵੀ ਚਾਨਣ ਪਾਇਆ | ਇਸ ਮੌਕੇ ਬੱਡੀ ਗਰੁੱਪ ਕਨਵੀਨਰ ਪ੍ਰੋ. ਆਸਮਾ, ਮੈਂਬਰ ਪ੍ਰੋ. ਰੀਤੂ ਗਰਗ ਤੇ ਵਿਦਿਆਰਥੀ ਵੀ ਮੌਜੂਦ ਸਨ |