23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਦੋਦਾ ਦੀ ਨਵੀਂ ਬਣੀ ਸੜਕ ਦੀ ਹਾਲਤ ਹੋਈ ਤਰਸਯੋਗ

ਅਜੀਤ ਡੈਸਕ 22-07-2025
ਦੋਦਾ, 21 ਜੁਲਾਈ (ਰਵੀਪਾਲ)-ਸਥਾਨਕ ਨਗਰ 'ਚ ਬਾਰਿਸ਼ਾਂ ਕਰਕੇ ਉੱਚੀ ਬਣਾਈ ਸੜਕ ਬਾਰਿਸ਼ਾਂ ਤੇ ਓਵਰਲੋਡ ਟਰੱਕ-ਟਰਾਲੇ ਕਰਕੇ ਕਈ ਜਗ੍ਹਾਂ ਤੋਂ ਟੁੱਟ ਜਾਣ ਕਰਕੇ ਵੱਡਾ ਨੁਕਸਾਨ ਹੋ ਰਿਹਾ ਹੈ, ਪਰ ਪਿੰਡ ਵਾਸੀਆਂ ਨੇ ਪੁਰਾਣੇ ਤੇ ਘੱਟ ਮਟੀਰੀਅਲ ਦੇ ਦੋਸ਼ ਲਗਾਉਂਦਿਆਂ ਜਾਂਚ ਕਰਵਾਉਣ ਦੀ ਮੰਗ ਕੀਤੀ | ਦੋਦਾ 'ਚ ਪਿੰਡ ਦੀ ਵਿਚਕਾਰਲੀ ਸੜਕ ਜੋ ਬਾਰਿਸ਼ਾਂ ਮੌਕੇ ਪਾਣੀ 'ਚ ਡੁੱਬ ਜਾਂਦੀ ਸੀ | ਸਰਕਾਰ ਵਲੋਂ ਕੁਝ ਉੱਚੀ ਕਰਕੇ ਨਵੀਂ ਬਣਾਈ ਗਈ ਹੈ, ਵੀ ਘੱਟ ਮਟੀਰੀਅਲ ਕਰਕੇ ਪਾਣੀ ਦੀ ਭੇਟ ਚੜ੍ਹ ਗਈ | ਪਿੰਡ ਵਾਸੀਆਂ ਨੇ ਦੱਸਿਆ ਕਿ ਬਾਰਿਸ਼ ਉਪਰੰਤ ਉਕਤ ਸੜਕ ਕਈ ਜਗ੍ਹਾਂ ਤੋਂ ਟੁੱਟ ਗਈ ਤੇ ਕਈ ਜਗ੍ਹਾ ਪਿਲ-ਪਿਲ ਕਰ ਰਹੀ ਹੈ ਅਤੇ ਰਹਿੰਦੀ ਕਸਰ ਇਕ ਓਵਰਲੋਡ ਟਰਾਲੇ ਨੇ ਸੜਕ ਖੇਰੂ-ਖੇਰੂ ਕਰ ਦਿੱਤੀ ਹੈ | ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਇਸ ਸੜਕ ਦੀ ਸਾਰ ਲੈਣ ਦੀ ਮੰਗ ਕੀਤੀ | ਇਸ ਮੌਕੇ ਮਹਿੰਦਰ ਸਿੰਘ, ਗੋਪੀ ਸਿੰਘ, ਗਿਆਨੀ ਸਿੰਘ, ਬੋਹੜ ਸਿੰਘ, ਵਾਇਸਰਾਏ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੁਲਿਸ ਵਲੋਂ ਮੈਡੀਕਲ ਸਟੋਰਾਂ ਦੀ ਚੈਕਿੰਗ ਅਗਲੀ ਖ਼ਬਰ ਪ੍ਰਾਜੈਕਟ ਜੀਵਨਜੋਤ-2 ਤਹਿਤ ਭੀਖ ਮੰਗਦੇ 7 ਬੱਚਿਆਂ ਨੂੰ ਕੀਤਾ ਰੈਸਕਿਊ-ਡਾ. ਬਲਜੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।